ਤਰਨਤਾਰਨ ਦੇ ਨੌਜਵਾਨ ਦੀ ਸਿੰਘਾਪੁਰ 'ਚ ਮੌਤ; ਨਹਿਰ 'ਚ ਧੱਕਾ ਦੇਕੇ ਸੁੱਟਿਆ ਗਿਆ ਨੌਜਵਾਨ, ਮੁਲਜ਼ਮ ਗ੍ਰਿਫ਼ਤਾਰ - young man died in Singapore - YOUNG MAN DIED IN SINGAPORE
Published : Jul 3, 2024, 5:42 PM IST
ਪੰਜਾਬ ਤੋਂ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀਆਂ ਦੀ ਵਿਦੇਸ਼ ਵਿੱਚ ਮੌਤ ਹੋਣ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ 33 ਸਾਲ ਦੇ ਨੌਜਵਾਨ ਜਸਬੀਰ ਸਿੰਘ ਦੀ ਸਿੰਘਾਪੁਰ ਵਿੱਚ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਅਤੇ ਨਹਿਰ ਵਿੱਚ ਡੁੱਬਣ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਿੰਘਾਪੁਰ ਪੁਲਿਸ ਨੇ ਧੱਕਾ ਦੇਣ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮਾਲੀ ਸਹਾਇਤਾ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਜਸਬੀਰ ਸਿੰਘ ਦੇ ਪਰਿਵਾਰ ਨੂੰ ਸਹਾਰੇ ਦੀ ਲੋੜ ਹੈ।