ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਸ਼ਖ਼ਸ ਨੇ ਦੋਸਤ ਨੂੰ ਮਾਰੀ ਗੋਲ਼ੀ, ਖੁਦ ਨੂੰ ਵੀ ਕੀਤਾ ਸ਼ੂਟ, ਹੋਈ ਮੌਤ - person shot his friend - PERSON SHOT HIS FRIEND
Published : Jul 19, 2024, 6:52 PM IST
|Updated : Jul 19, 2024, 7:33 PM IST
ਤਰਨ ਤਾਰਨ ਅਧੀਨ ਆਉਂਦੇ ਪਿੰਡ ਪਹੂਵਿੰਡ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਪ੍ਰੋਪਰਟੀ ਦੇ ਧੰਦੇ ਵਿੱਚ ਠੱਗੀ ਵੱਜਣ ਤੋਂ ਬਾਅਦ ਆਪਣੇ ਦੋਸਤ ਨੂੰ ਗੋਲੀ ਮਾਰ ਦਿੱਤੀ ਅਤੇ ਮਗਰੋਂ ਖੁੱਦ ਨੂੰ ਸੂਟ ਕਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਾਸੀ ਰਾਜੂਕੇ ਵਜੋਂ ਹੋਈ ਹੈ, ਜਦਕਿ ਜਖਮੀ ਹੋਏ ਵਿਅਕਤੀ ਦੀ ਪਹਿਚਾਣ ਸ਼ਿੰਦੂ ਸਿੰਘ ਵਾਸੀ ਪਹੂਵਿੰਡ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਬੋਲਦਿਆਂ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਵਾਸੀ ਰਾਜੋਕੇ ਨੇ ਪ੍ਰੋਪਰਟੀ ਡੀਲਰ ਪ੍ਰਭਜੀਤ ਸਿੰਘ ਅਤੇ ਪਰਮਜੀਤ ਸਿੰਘ ਕੋਲੋਂ ਤਕਰੀਬਨ 50 ਲੱਖ ਰੁਪਏ ਲੈਣੇ ਸਨ ਅਤੇ ਉੱਕਤ ਵਿਅਕਤੀਆਂ ਵੱਲੋਂ ਪੈਸੇ ਨਾ ਦੇਣ ਦੇ ਚਲਦਿਆਂ ਦੁਖੀ ਹੋਏ ਮਨਦੀਪ ਸਿੰਘ ਮੰਨਾ ਨੇ ਪਹਿਲਾਂ ਆਪਣੇ ਯਾਰ ਸ਼ਿੰਦੂ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਤੋਂ ਇਲਾਵਾ ਗੋਲੀ ਵੱਜਣ ਕਾਰਣ ਸ਼ਿੰਦੂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਮੁਕਾਬਿਕ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ।