ਘਰ 'ਚ ਹੋਏ ਮਾਮੂਲੀ ਕਲੇਸ਼ ਤੋਂ ਬਾਅਦ ਵਿਅਕਤੀ ਨੇ ਕੀਤੀ ਖੁਦਕੁਸ਼ੀ, ਪਿੱਛੇ ਛੱਡ ਗਿਆ 5 ਮਹੀਨੇ ਦੀ ਮਾਸੂਮ ਬੱਚੀ - person committed suicide - PERSON COMMITTED SUICIDE
Published : Jul 30, 2024, 1:54 PM IST
ਅੰਮ੍ਰਿਤਸਰ: ਸ਼ਹਿਰ 'ਚ ਘਰੇਲੂ ਕਲੇਸ਼ ਨੇ ਇੱਕ ਹੱਸਦਾ ਵੱਸਦਾ ਘਰ ਉਜਾੜ ਦਿੱਤਾ। ਜਿਥੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦੇ ਦਿੱਤੀ। ਉਸ ਦੀ ਖੁਦਕੁਸ਼ੀ ਪਿਛੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਮੁਤਾਬਿਕ ਵਿਅਕਤੀ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਤੋਂ ਕਲੇਸ਼ ਚੱਲ ਰਿਹਾ ਸੀ। ਖੁਦਕੁਸ਼ੀ ਵਾਲੇ ਦਿਨ ਵੀ ਦੋਵਾਂ ਦੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਆਪਣੀ ਧਰਮ ਪਤਨੀ ਨੂੰ ਕਿਸੇ ਦੋਸਤ ਦੇ ਘਰ ਛੱਡ ਕੇ ਆਇਆ ਅਤੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਪਲਵਿੰਦਰ ਸਿੰਘ ਦੇ ਮੁਤਾਬਕ ਉਨ੍ਹਾਂ ਵੱਲੋਂ ਜਿੱਦਾਂ ਹੀ ਸੂਚਨਾ ਪ੍ਰਾਪਤ ਹੋਈ ਤੇ ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ, "ਪਤਨੀ ਅਤੇ ਉਸ ਦੇ ਵਿੱਚ ਛੋਟੀ ਜਿਹੀ ਗੱਲ ਨੂੰ ਲੈ ਕੇ ਲੜਾਈ ਜਰੂਰ ਹੋਈ ਸੀ, ਪਰ ਖੁਦਕੁਸ਼ੀ ਦਾ ਕੀ ਕਾਰਨ ਹੈ। ਇਸ ਦਾ ਅਸੀਂ ਪਤਾ ਲਗਾ ਰਹੇ ਹਾਂ।" ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਇੱਕ ਪੰਜ ਮਹੀਨੇ ਦੀ ਬੇਟੀ ਵੀ ਹੈ ਅਤੇ ਅਸੀਂ ਗੁਆਂਢੀਆਂ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਤੇ ਮਾਮਲੇ 'ਚ ਜੋ ਬਣਦੀ ਕਾਰਵਾਈ ਹੈ, ਉਹ ਜ਼ਰੂਰ ਕੀਤੀ ਜਾਵੇਗੀ।