ਬਿਆਸ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਸ਼ੰਭੂ ਬਾਰਡਰ ਲਈ ਟਰੇਨ ਰਾਹੀਂ ਰਵਾਨਾ, ਜ਼ਰੂਰੀ ਵਸਤਾਂ ਲੈਕੇ ਗਏ ਕਿਸਾਨ - caravan of farmers
Published : Mar 20, 2024, 5:06 PM IST
ਅੰਮ੍ਰਿਤਸਰ ਤੋਂ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਲਈ ਕਿਸਾਨਾਂ ਦੇ ਜਥੇ ਰਵਾਨਾ ਹੋ ਰਹੇ ਹਨ। ਇਸ ਦੌਰਾਨ ਅੱਜ ਹਲਕਾ ਜੰਡਿਆਲਾ ਗੁਰੂ ਅਤੇ ਹਲਕਾ ਬਾਬਾ ਬਕਾਲਾ ਨਾਲ ਸਬੰਧਿਤ ਕਿਸਾਨ ਆਗੂ ਜਗਤਾਰ ਸਿੰਘ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਬਾਅਦ ਦੁਪਹਿਰ ਤੱਕ ਕਿਸਾਨਾਂ ਦੇ ਵੱਖ-ਵੱਖ ਵੱਡੇ ਜਥੇ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਏ। ਉਹਨਾਂ ਦੱਸਿਆ ਕਿ ਅੱਜ ਜਾ ਰਹੇ ਜਥਿਆਂ ਵਿੱਚ ਉਹ ਪੱਖੇ, ਬਿਜਲੀ ਦੀਆਂ ਤਾਰਾਂ, ਰਾਸ਼ਨ ਦੇ ਹੋਰ ਸਮਾਨ ਸਮੇਤ ਵੱਖ-ਵੱਖ ਜ਼ਰੂਰੀ ਵਸਤਾਂ ਆਪਣੇ ਨਾਲ ਲੈ ਕੇ ਜਾ ਰਹੇ ਹਨ। ਜਿਵੇਂ-ਜਿਵੇਂ ਪੰਜਾਬ ਤੋਂ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਪਹੁੰਚ ਰਹੇ ਹਨ ਇਸੇ ਦਰਮਿਆਨ ਜਿਹੜੇ ਕਿਸਾਨ ਉੱਥੇ ਬੀਤੇ ਮਹੀਨੇ ਤੋਂ ਧਰਨੇ ਵਿੱਚ ਸ਼ਮੂਲੀਅਤ ਕਰੀ ਬੈਠੇ ਸਨ ਉਹ ਵਾਪਸ ਪੰਜਾਬ ਆ ਰਹੇ ਹਨ। ਉਹਨਾਂ ਕਿਹਾ ਕਿ ਹਰ ਹਫਤੇ ਦੇ ਦਰਮਿਆਨ ਕਿਸਾਨਾਂ ਦੇ ਜਥੇ ਲਗਾਤਾਰ ਸ਼ੰਭੂ ਬਾਰਡਰ ਸ਼ਮੂਲੀਅਤ ਕਰ ਰਹੇ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੁੰਦੇ ਰਹਿਣਗੇ।