ਮੋਗਾ ਦੇ ਦੁਸਾਂਝ ਰੋਡ 'ਤੇ ਕਿਸਾਨ ਦੀ ਖੜ੍ਹੀ ਕਣਕ ਦੀ ਫਸਲ ਨੂੰ ਲੱਗੀ ਅੱਗ, ਬਿਜਲੀ ਦਾ ਸ਼ਾਰਟ ਸਰਕਟ ਬਣਿਆ ਕਾਰਨ - short circuit in wheat - SHORT CIRCUIT IN WHEAT
Published : Apr 22, 2024, 11:23 AM IST
ਮੋਗਾ: ਪੰਜਾਬ ਵਿੱਚ ਇਹਨੀ ਦਿਨੀਂ ਵਾਢੀਆਂ ਦਾ ਸਮਾਂ ਚੱਲ ਰਿਹਾ ਹੈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਹੁਣ ਮੁੱਲ ਪਾਉਣ ਦਾ ਸਮਾਂ ਹੁੰਦਾ ਹੈ, ਪਰ ਅਜਿਹੇ ਵਿੱਚ ਮੋਗਾ ਦੇ ਦੁਸਾਂਝ ਰੋਡ 'ਤੇ ਬੀਤੇ ਦਿਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫਸਲ ਅਤੇ ਇਸ ਦੇ ਨਾਲ ਹੀ ਨਾੜ ਨੂੰ ਅੱਗ ਲੱਗ ਗਈ, ਜਿਸ 'ਤੇ ਮੋਗਾ ਦੇ ਫਾਇਰ ਕਰਮੀ ਤੁਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਮੌਕੇ 'ਤੇ ਪਹੁੰਚ ਗਏ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਇਸ ਮੌਕੇ ਪੀੜਤ ਕਿਸਾਨ ਨੇ ਕਿਹਾ ਕਿ ਹਰ ਸਾਲ ਕਿਸੇ ਨਾ ਕਿਸੇ ਕਾਰਨ ਫਸਲਾਂ ਨੂੰ ਅੱਗ ਲੱਗ ਜਾਂਦੀ ਹੈ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੁੰਦੀ। ਕਿਸਾਨ ਨੇ ਕਿਹਾ ਕਿ ਮੇਰੇ ਕੋਲ ਇੱਕ ਕਿਲਾ ਖੇਤ ਹੈ ਜਿਸ ਵਿੱਚ ਅੱਧੇ ਕਿਲੇ ਨੂੰ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਮੇਰੀ ਸਾਰੀ ਫ਼ਸਲ ਸਾੜ ਕੇ ਸੁਵਾਹ ਹੋ ਗਈ । ਉਹਨਾਂ ਕਿਹਾ ਕਿ ਜੇਕਰ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਆ ਕੇ ਕਾਬੂ ਨਾ ਕੀਤਾ ਹੁੰਦਾ ਤਾ ਨਾਲ ਖੜੀ ਫ਼ਸਲ ਵੀ ਸਾਰੀ ਮੱਚ ਜਾਣੀ ਸੀ । ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਕਿ ਫਸਲ ਦੇ ਆਲੇ ਦੂਆਲੇ ਬਿਜਲੀ ਦੀਆਂ ਤਾਰਾਂ ਨਾਂ ਖੁਲ੍ਹੀਆਂ ਹੋਣ।