ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣਾਂ: ਜਾਣੋ ਬਰਨਾਲਾ ਹਲਕੇ ਦੇ ਪਿੰਡਾਂ 'ਚ ਪੈ ਰਹੀਆਂ ਵੋਟਾਂ ਬਾਰੇ, ਕੀ ਨੇ ਮੌਜੂਦਾ ਹਾਲਾਤ
Published : 4 hours ago
ਬਰਨਾਲਾ: ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣਾਂ ਵਿੱਚ ਵੋਟਰਾਂ ਦਾ ਰੁਝਾਨ ਘੱਟ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 7 ਵਜੇ ਤੋਂ ਲੈ ਕੇ ਅੱਠ ਘੰਟਿਆਂ ਦੌਰਾਨ ਦੁਪਹਿਰ ਤਿੰਨ ਵਜੇ ਤੱਕ ਸਿਰਫ 40 ਫੀਸਦੀ ਵੋਟ ਹੀ ਪੋਲ ਹੋਈ ਹੈ। ਪਿੰਡਾਂ ਵਿੱਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥ ਲੱਗੇ ਹੋਏ ਹਨ। ਸਭ ਤੋਂ ਖਾਸ ਗੱਲ ਇਹ ਸਵਾਰ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਹਰ ਪਿੰਡ ਵਿੱਚ ਲੱਗੇ ਹੋਏ ਦਿਖਾਈ ਦੇ ਰਹੇ ਹਨ। ਕਿਸਾਨੀ ਸੰਘਰਸ਼ ਦੇ ਚਲਦਿਆਂ ਬੀਜੇਪੀ ਦਾ ਪੰਜਾਬ ਦੇ ਪਿੰਡਾਂ ਵਿੱਚ ਵੱਡਾ ਵਿਰੋਧ ਸੀ ਪ੍ਰੰਤੂ ਬਰਨਾਲਾ ਦੀ ਵਿਧਾਨ ਸਭਾ ਚੋਣ ਵਿੱਚ ਮਾਲਵਾ ਦੇ ਬਿਲਕੁਲ ਕੇਂਦਰ ਵਿੱਚ ਬੀਜੇਪੀ ਆਪਣੇ ਪੈਰ ਪਸਾਰ ਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ ਆਮ ਆਦਮੀ ਪਾਰਟੀ ਦਾ ਸਮੀਕਰਨ ਵਿਗਾੜ ਦੇ ਦਿਖਾਈ ਦੇ ਰਹੇ ਹਨ।