BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਪਾਕਿਸਤਾਨ ਤੋਂ ਆਈ 330 ਗਰਾਮ ਹੈਰੋਇਨ ਬਰਾਮਦ - Jalalabad Police and BSF - JALALABAD POLICE AND BSF
Published : May 25, 2024, 3:51 PM IST
ਸ੍ਰੀ ਮੁਕਤਸਰ ਸਾਹਿਬ: ਬੀਤੀ ਸ਼ਾਮ ਜਲਾਲਾਬਾਦ ਦੀ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਬੀਓਪੀ ਬਲੇਲ ਕੇ ਹਾਂਸਲ ਵਿਖੇ ਸੂਚਨਾ ਦੇ ਆਧਾਰ ਤੇ ਸਰਚ ਕੀਤਾ ਗਿਆ ਤਾਂ ਉੱਥੋਂ ਇੱਕ ਕਿਸਾਨ ਦੇ ਖੇਤ ਵਿੱਚ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਜਿਸ ਦੇ ਵਿੱਚ 330 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੱਸ ਦਈਏ ਕਿ ਪੁਲਿਸ ਦਾ ਕਹਿਣਾ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਆਈ ਹੈ। ਇੱਥੇ ਕਿਸ ਨੇ ਰਿਸੀਵ ਕਰਨੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੀਐਸਐਫ ਦੀ 160 ਬਟਾਲੀਅਨ ਦੇ ਕਮਾਂਡਰ ਯਾਦਵ ਅਤੇ ਜਲਾਲਾਬਾਦ ਦੇ ਡੀਐਸਪੀ ਏਅਰ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।