ਸ਼੍ਰੀ ਅਨੰਦਪੁਰ ਸਾਹਿਬ ਕਿਲਾ ਛੋੜ ਦਿਵਸ ਨੂੰ ਸਮਰਪਿਤ 30ਵਾਂ ਦਸ਼ਮੇਸ਼ ਪੈਦਲ ਮਾਰਚ ਸ਼ੁਰੂ - SHRI ANANDPUR SAHIB
Published : 15 hours ago
ਰੂਪਨਗਰ/ ਸ਼੍ਰੀ ਅਨੰਦਪੁਰ ਸਾਹਿਬ : ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਦਰਵਾੜੇ ਦਾ ਅੱਜ ਦੂਜਾ ਦਿਨ ਹੈ ਇਸ ਦਿਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਿਆਂ ਤੇ ਸਿੰਘਾਂ ਸਿੰਘਨੀਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਇਸ ਕਿਲਾ ਛੋੜ ਦਿਵਸ ਮੌਕੇ ਸਮੁਹ ਸਿੱਖ ਸੰਗਤ ਵੱਲੋਂ ਦਸ਼ਮੇਸ਼ ਪੈਦਲ ਮਾਰਚ ਕੱਡਿਆ ਗਿਆ। ਇਸ ਪੈਦਲ ਮਾਰਚ ਵਿੱਚ ਮੰਤਰੀ ਹਰਜੋਤ ਬੈਂਸ ਵੀ ਸ਼ਾਮਿਲ ਹੋਏ ਅਤੇ ਗੁਰੂ ਸਾਹਿਬ ਦੇ ਨਗਰ ਕੀਰਤਨ 'ਚ ਵਾਹਿਗੁਰੂ ਦਾ ਜਾਪ ਕੀਤਾ। ਇਸ ਕਾਲੀ ਰਾਤ ਨੂੰ ਯਾਦ ਕਰ ਕੇ ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ ਨਜ਼ਰ ਆਈਆਂ। ਦੱਸਣਯੋਗ ਹੈ ਕਿ ਅਰਦਾਸ ਤੋਂ ਬਾਅਦ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋਏ ਦਸ਼ਮੇਸ਼ ਪੈਦਲ ਮਾਰਚ ਵੱਖ ਵੱਖ ਪੜਾਵਾਂ ਦੇ ਹੁੰਦੇ ਹੋਏ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ। ਉਸ ਤੋਂ ਬਾਅਦ ਵੱਖ-ਵੱਖ ਪੜਾਅ ਹੁੰਦੇ ਹੋਏ ਸਰਸਾ ਨਦੀ ਪਾਰ ਕਰਦੇ ਹੋਏ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਪਹੁੰਚੇਗਾ।