ਪੰਜਾਬ

punjab

ETV Bharat / videos

ਗੜ੍ਹਸ਼ੰਕਰ ਵਿਖੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਲਟ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 3 ਦੀ ਮੌਤ - Accident at garhshankar - ACCIDENT AT GARHSHANKAR

By ETV Bharat Punjabi Team

Published : Jun 11, 2024, 2:25 PM IST

ਹੁਸ਼ਿਆਰਪੁਰ ਵਿਖੇ ਬੀਤੀ ਰਾਤ ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਟੋਰੋਵਾਲ ਵਿੱਖੇ ਕੈਂਟਰ ਪਲਟਣ ਨਾਲ 3 ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅੰਨੁਸਾਰ ਪਿੰਡ ਉੱਡਣ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ ਦੀ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਵਾਪਿਸ ਜਾ ਰਹੇ ਸਨ ਤਾਂ ਪਿੰਡ ਟੋਰੋਵਾਲ ਦੇ ਨਜ਼ਦੀਕ ਕੈਂਟਰ ਦੀ ਬ੍ਰੇਕ ਫੇਲ੍ਹ ਹੋਣ ਨਾਲ ਪਲਣ ਗਿਆ ਜਿਸਦੇ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਨੇਕਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਤੋਂ ਇਲਾਵਾ ਹੋਰ ਥਾਵਾਂ ਤੇ ਭੇਜਿਆ ਗਿਆ ਹੈ। ਮ੍ਰਿਤਕਾਂ ਦੇ ਵਿਚੋਂ 2 ਵਿਅਕਤੀਆਂ ਦੀ ਪਹਿਚਾਣ ਗੁਰਮੁਖ ਸਿੰਘ ਪੁੱਤਰ ਨਜਾ ਰਾਮ ਉਮਰ 55 ਅਤੇ ਨਵਜੋਤ ਕੌਰ ਲਾਡੋ ਪੁੱਤਰੀ ਜਾਗਰ ਸਿੰਘ ਪਿੰਡ ਉੱਡਣ ਤਹਿਸੀਲ ਰਾਜਪੁਰਾ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਤਿੰਨ ਪਰਿਵਾਰ ਉਝੜ ਗਏ ਹਨ ਤਿੰਨ ਹੀ ਗਰੀਬ ਸਨ। ਇਸ ਲਈ ਸਰਕਾਰ ਨੂੰ ਮ੍ਰਿਤਕਾਂ ਤੇ ਜ਼ਖਮੀਆਂ ਦੀ ਮਦਦ ਲਈ ਅੱਗੇ ਵੱਧ ਕੇ ਮਦਦ ਕਰਨੀ ਚਾਹੀਦੀ ਹੈ। 

ABOUT THE AUTHOR

...view details