ਨਸ਼ੇ ਦੀ ਭੇਂਟ ਚੜ੍ਹਿਆ ਨੌਜਵਾਨ, ਮਾਨ ਸਰਕਾਰ ਤੋਂ ਲਗਾਈ ਗੁਹਾਰ - drug in ferozepur - DRUG IN FEROZEPUR
Published : Oct 4, 2024, 1:32 PM IST
ਫਿਰੋਜ਼ਪੁਰ: ਪੰਜਾਬ 'ਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ, ਨਿਤ ਦਿਨ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋ ਕੇ ਤੋਂ ਸਾਹਮਣੇ ਆਇਆ ਹੈ। ਜਿਥੇ ਨਸ਼ੇ ਕਾਰਨ ਇੱਕ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਜਿਸ ਨੂੰ ਇਲਾਜ ਲਈ ਨਸ਼ਾ ਛਡਾਓ ਕੇਂਦਰ 'ਚ ਦਾਖਲ ਵੀ ਕਰਵਾਇਆ ਗਿਆ ਸੀ ਪਰ ਉਹ ਨਸ਼ਾ ਨਹੀਂ ਛੱਡ ਸਕਿਆ। ਜਿਸਦੀ ਹੁਣ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਉਮਰ 20 ਸਾਲਾਂ ਸੀ ਅਤੇ ਉਹ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਬੱਚਾ ਵੀ ਸੀ। ਪਰਿਵਾਰ ਮੁਤਾਬਿਕ ਉਹ ਗਲਤ ਸੰਗਤ ਵਿਚ ਪੈ ਗਿਆ ਸੀ, ਜਿਸ ਕਾਰਨ ਉਹ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਨਸ਼ਾ ਕਰਨ ਲੱਗਿਆ। ਡਾਕਟਰਾਂ ਨੇ ਕਿਹਾ ਕਿ ਨੌਜਵਾਨ ਦੇ ਸਰੀਰ ਅੰਦਰ ਨਸ਼ੇ ਦੀ ਵੱਧ ਮਾਤਰਾ ਹੋਣ ਕਰਕੇ ਸਰੀਰ ਦੇ ਅੰਦਰੋਂ ਸਾਰਾ ਕੁਝ ਸੜ ਗਿਆ ਹੈ। ਉਸ ਦੀ ਜ਼ਿੰਦਗੀ ਮੁਸ਼ਕਿਲ ਹੈ ਅਤੇ ਅਖੀਰ ਅਜਿਹਾ ਹੀ ਹੋਇਆ ਹੁਣ ਉਹ ਮੌਤ ਦੇ ਮੂੰਹ ਚਲਾ ਗਿਆ। ਪਰਿਵਾਰ ਨੇ ਮਾਨ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਨਸ਼ਾ ਨੌਜਵਾਨਾਂ ਨੂੰ ਖ਼ਤਮ ਕਰ ਦੇਵੇਗਾ।