ਪੰਜਾਬ

punjab

ETV Bharat / technology

Zomato ਨੇ ਪੇਸ਼ ਕੀਤਾ ਨਵਾਂ ਫੀਚਰ, ਇਸ ਫੀਚਰ 'ਚ ਕੀ ਹੋਵੇਗਾ ਖਾਸ ਜਾਣਨ ਲਈ ਪੜ੍ਹੋ ਪੂਰੀ ਖਬਰ - Zomato Book Now Sell Anytime - ZOMATO BOOK NOW SELL ANYTIME

Zomato Book Now Sell Anytime Feature: Zomato ਨੇ ਆਪਣੇ ਪਲੇਟਫਾਰਮ ਲਈ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਨਾਮ Book Now Sell Anytime ਰੱਖਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਗ੍ਰਾਹਕ ਪਲੇਟਫਾਰਮ ਰਾਹੀ ਖਰੀਦੇ ਗਏ ਟਿਕਟਾਂ ਨੂੰ ਫਿਰ ਤੋਂ ਵੇਚ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਪਹਿਲਾ ਵਾਰ ਕਿਸੇ ਪਲੇਟਫਾਰਮ ਨੇ ਅਜਿਹਾ ਫੀਚਰ ਪੇਸ਼ ਕੀਤਾ ਹੈ।

Zomato Book Now Sell Anytime Feature
Zomato Book Now Sell Anytime Feature (Getty Images)

By ETV Bharat Tech Team

Published : Aug 28, 2024, 3:55 PM IST

ਹੈਦਰਾਬਾਦ: Zomato ਇੱਕ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਹੈ। ਇਸ ਪਲੇਟਫਾਰਮ ਦਾ ਹਜ਼ਾਰਾ ਲੋਕ ਫੂਡ ਆਰਡਰ ਕਰਨ ਲਈ ਇਸਤੇਮਾਲ ਕਰਦੇ ਹਨ। ਕੰਪਨੀ ਨੇ ਹਾਲ ਹੀ ਵਿੱਚ ਆਪਣੇ ਟਿਕਟਿੰਗ ਪਲੇਟਫਾਰਮ 'ਤੇ ਇੱਕ ਨਵਾਂ Book Now Sell Anytime ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਸਿੱਧੇ Zomato ਐਪ ਰਾਹੀ ਆਪਣੇ ਖਰੀਦੇ ਟਿਕਟ ਫਿਰ ਤੋਂ ਵੇਚਣ ਦੀ ਸੁਵਿਧਾ ਮਿਲਦੀ ਹੈ।

Book Now Sell Anytime ਫੀਚਰ ਕਦੋ ਹੋਵੇਗਾ ਸ਼ੁਰੂ?: Book Now Sell Anytime ਫੀਚਰ 30 ਸਤੰਬਰ ਨੂੰ Zomato ਫੀਡਿੰਗ ਇੰਡੀਆਂ ਕਾਨਫਰੰਸ ਤੋਂ ਸ਼ੁਰੂ ਕੀਤਾ ਜਾਵੇਗਾ। ਫੀਚਰ ਦਾ ਐਲ਼ਾਨ ਕੰਪਨੀ ਦੇ ਸੀਈਓ ਦੀਪਿੰਦਰ ਗੋਇਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀ ਕੀਤੀ ਹੈ।

Book Now Sell Anytime ਫੀਚਰ ਦੀ ਵਰਤੋ: ਇਸ ਫੀਚਰ ਦੀ ਮਦਦ ਨਾਲ ਗ੍ਰਾਹਕ ਆਪਣੇ ਪਸੰਦੀਦਾ ਇਵੈਂਟ ਲਈ ਟਿਕਟ Zomato ਐਪ 'ਤੇ ਲਾਈਵ ਹੁੰਦੇ ਹੀ ਖਰੀਦ ਸਕਦੇ ਹਨ। ਜੇਕਰ ਕਿਸੇ ਕਾਰਨ ਤੁਹਾਡੇ ਪਲੈਨ 'ਚ ਬਦਲਾਅ ਹੋ ਜਾਵੇ, ਤਾਂ ਤੁਸੀਂ ਆਪਣੇ ਟਿਕਟ ਨੂੰ Zomato ਐਪ 'ਤੇ ਵੇਚ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਆਪਣੀ ਟਿਕਟ ਨੂੰ ਉਸ ਕੀਮਤ ਜਾਂ ਇਸ ਤੋਂ ਘੱਟ ਜਾਂ ਜ਼ਿਆਦਾ ਕੀਮਤ 'ਤੇ ਵੇਚਣ ਲਈ ਵੀ ਲਿਸਟ ਕਰ ਸਕਦੇ ਹੋ। ਜਦੋ ਕੋਈ ਤੁਹਾਡੀ ਟਿਕਟ ਖਰੀਦ ਲੈਂਦਾ ਹੈ, ਤਾਂ ਤੁਹਾਡਾ ਟਿਕਟ ਕੈਂਸਿਲ ਹੋ ਜਾਵੇਗਾ ਅਤੇ ਟਿਕਟ ਖਰੀਦਣ ਵਾਲੇ ਲਈ ਨਵਾਂ ਟਿਕਟ ਜਾਰੀ ਕੀਤਾ ਜਾਵੇਗਾ। ਟਿਕਟ ਦੀ ਕੀਮਤ ਤੁਸੀਂ ਆਪਣੇ ਪਸੰਦੀਦਾ ਭੁਗਤਾਨ ਤਰੀਕੇ ਨਾਲ ਟ੍ਰਾਂਸਫਰ ਕਰ ਸਕੋਗੇ।

ਇਹ ਵੀ ਪੜ੍ਹੋ:-

ABOUT THE AUTHOR

...view details