ਹੈਦਰਾਬਾਦ: ਯੂਟਿਊਬ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਗਾਣੇ ਅਤੇ ਵੀਡੀਓਜ਼ ਦੇਖਣ ਲਈ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਟਿਊਬ ਯੂਜ਼ਰਸ ਨੂੰ ਜਲਦ ਹੀ ਸਲੀਪ ਫੀਚਰ ਮਿਲ ਸਕਦਾ ਹੈ। ਸਲੀਪ ਫੀਚਰ ਯੂਜ਼ਰਸ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵੀਡੀਓ ਜਾਂ ਗੀਤ ਨੂੰ ਆਟੋਮੈਟਿਕ ਤਰੀਕੇ ਨਾਲ ਬੰਦ ਕਰ ਸਕਦੇ ਹੋ। ਯੂਟਿਊਬ ਦਾ ਇਹ ਫੀਚਰ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ, ਜੋ ਵੀਡੀਓ ਪਲੇ ਕਰਕੇ ਸੌ ਜਾਂਦੇ ਹਨ। ਇਸ ਤਰ੍ਹਾਂ ਡਾਟਾ ਨੂੰ ਵੀ ਬਚਾਉਣ 'ਚ ਮਦਦ ਮਿਲੇਗੀ।
YouTube ਯੂਜ਼ਰਸ ਨੂੰ ਜਲਦ ਮਿਲੇਗਾ Sleep ਫੀਚਰ, ਆਪਣੇ ਆਪ ਬੰਦ ਹੋ ਜਾਣਗੇ ਵੀਡੀਓਜ਼ - YouTube Sleep Feature - YOUTUBE SLEEP FEATURE
YouTube Sleep Feature: ਦੁਨੀਆਂ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਆਪਣੀ ਐਪ 'ਚ ਲਗਾਤਾਰ ਨਵੇਂ ਫੀਚਰਸ ਜੋੜ ਰਿਹਾ ਹੈ। ਹੁਣ ਕੰਪਨੀ ਸਲੀਪ ਫੀਚਰ ਨੂੰ ਲਿਆਉਣ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਵੀਡੀਓਜ਼ ਆਪਣੇ ਆਪ ਬੰਦ ਹੋ ਜਾਣਗੇ।
Published : Jun 26, 2024, 11:36 AM IST
ਇਨ੍ਹਾਂ ਯੂਜ਼ਰਸ ਲਈ ਆ ਰਿਹਾ ਸਲੀਪ ਫੀਚਰ:ਯੂਟਿਊਬ ਦਾ ਸਲੀਪ ਫੀਚਰ ਐਂਡਰਾਈਡ ਸਮਾਰਟਫੋਨ ਵਾਲੇ ਯੂਜ਼ਰਸ ਲਈ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਡੈਸਕਟਾਪ ਅਤੇ ਟੀਵੀ 'ਤੇ ਪਹਿਲਾ ਹੀ ਮੌਜ਼ੂਦ ਹੈ। ਹੁਣ ਐਂਡਰਾਈਡ 'ਚ ਸਲੀਪ ਫੀਚਰ ਆਉਣ ਤੋਂ ਬਾਅਦ ਵੀਡੀਓਜ਼ ਅਤੇ ਮਿਊਜ਼ਿਕ ਨੂੰ ਬੰਦ ਕਰਨ ਲਈ ਤੁਸੀਂ ਟਾਈਮਰ ਸੈੱਟ ਕਰ ਸਕੋਗੇ। ਟਾਈਮਰ ਸੈੱਟ ਕਰਨ ਤੋਂ ਬਾਅਦ ਤੁਹਾਨੂੰ ਖੁਦ ਵੀਡੀਓ ਬੰਦ ਨਹੀਂ ਕਰਨੀ ਪਵੇਗੀ। ਵੀਡੀਓ ਆਪਣੇ ਆਪ ਹੀ ਤੈਅ ਸਮੇਂ 'ਤੇ ਬੰਦ ਹੋ ਜਾਵੇਗੀ। ਦੱਸ ਦਈਏ ਕਿ ਟਾਈਮਰ ਸੈੱਟ ਹੋਣ 'ਤੇ ਵੀਡੀਓ ਬੰਦ ਹੋਣ ਤੋਂ ਪਹਿਲਾ ਤੁਹਾਨੂੰ ਇੱਕ ਨੋਟੀਫਿਕੇਸ਼ਨ ਵੀ ਆਵੇਗਾ। ਜੇਕਰ ਤੁਸੀਂ ਵੀਡੀਓ ਬੰਦ ਨਹੀਂ ਕਰਨਾ ਚਾਹੁੰਦੇ, ਤਾਂ ਇਸਨੂੰ ਰੀਸੈਟ ਵੀ ਕਰ ਸਕੋਗੇ।
- Made by Google ਇਵੈਂਟ ਦਾ ਹੋਇਆ ਐਲਾਨ, ਕਈ ਡਿਵਾਈਸਾਂ ਹੋ ਸਕਦੀਆਂ ਨੇ ਪੇਸ਼ - Made by Google Event
- ਖੁਸ਼ਖਬਰੀ! Netflix 'ਤੇ ਫ੍ਰੀ ਦੇਖ ਸਕੋਗੇ ਮੂਵੀ ਅਤੇ ਵੈੱਬ-ਸੀਰੀਜ਼, ਕੰਪਨੀ ਇਨ੍ਹਾਂ ਯੂਜ਼ਰਸ ਲਈ ਲਾਂਚ ਕਰ ਰਹੀ ਫ੍ਰੀ ਸਬਸਕ੍ਰਿਪਸ਼ਨ ਮਾਡਲ - Netflix free subscription model
- ਵਟਸਐਪ ਨੇ ਸਟੇਟਸ ਅਪਡੇਟ 'ਚ ਕੀਤਾ ਨਵਾਂ ਬਦਲਾਅ, ਫੀਚਰ ਦਾ ਸਕ੍ਰੀਨਸ਼ਾਰਟ ਵੀ ਆਇਆ ਸਾਹਮਣੇ - WhatsApp Redesigned Preview Feature
ਸਲੀਪ ਫੀਚਰ ਦੀ ਚੱਲ ਰਹੀ ਟੈਸਟਿੰਗ:ਮਿਲੀ ਜਾਣਕਾਰੀ ਅਨੁਸਾਰ, ਅਜੇ ਯੂਟਿਊਬ ਦੇ ਸਲੀਪ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਇਸ ਫੀਚਰ ਨੂੰ ਐਂਡਰਾਈਡ ਵਰਜ਼ਨ ਨੰਬਰ 19.25.33 'ਤੇ ਦੇਖਿਆ ਗਿਆ ਹੈ।