ਹੈਦਰਾਬਾਦ: Xiaomi ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Panda ਡਿਜ਼ਾਈਨ ਵਾਲਾ Xiaomi 14 Civi ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਲਾਂਚ ਦੇ ਨਾਲ ਹੀ ਇਸ ਫੋਨ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਫੋਨ ਦੀ ਸੇਲ ਅੱਜ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Xiaomi 14 Civi ਸਮਾਰਟਫੋਨ ਨੂੰ ਪਹਿਲਾ Cruise Blue, Match Green ਅਤੇ Shadow Black ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਵਿੱਚ ਨਵਾਂ ਕਲਰ ਜੋੜਿਆ ਗਿਆ ਹੈ। ਫੋਨ ਦੀ ਸੇਲ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ।
Xiaomi 14 Civi Panda ਦੀ ਸੇਲ:ਭਾਰਤ 'ਚ Xiaomi 14 Civi Panda ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਫੋਨ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਕੰਪਨੀ ICICI ਬੈਂਕ ਕਾਰਡ 'ਤੇ 3,000 ਰੁਪਏ ਦਾ ਇੰਸਟੈਟ ਬੈਂਕ ਡਿਸਕਾਊਂਟ ਜਾਂ 3,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਦੇ ਰਹੀ ਹੈ। ਇਸ ਛੋਟ ਤੋਂ ਬਾਅਦ ਫੋਨ ਦੀ ਕੀਮਤ 45,999 ਰੁਪਏ ਹੋ ਜਾਵੇਗੀ। ਇਸ ਫੋਨ ਦੀ ਵਿਕਰੀ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਗਈ ਹੈ। Xiaomi 14 Civi Panda ਨੂੰ ਤੁਸੀਂ Mi.Com, Xiaomi ਰਿਟੇਲ ਅਤੇ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ ਅਤੇ ਇਸ ਫੋਨ ਦੇ ਹਾਟ ਪਿੰਕ ਕਲਰ ਨੂੰ ਫਲਿੱਪਕਾਰਟ ਅਤੇ Mi.Com ਰਾਹੀ ਵੇਚਿਆ ਜਾਵੇਗਾ।