ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Motorola Edge 50 Neo ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਗ੍ਰਾਹਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। Motorola Edge 50 Neo ਸਮਾਰਟਫੋਨ ਕੱਲ੍ਹ ਦੁਪਹਿਰ 12 ਵਜੇ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਦੀ ਮਾਈਕ੍ਰੋਸਾਈਟ ਫਲਿੱਪਕਾਰਟ 'ਤੇ ਲਾਈਵ ਹੋ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਫੋਨ ਨੂੰ ਫਲਿੱਪਕਾਰਟ ਰਾਹੀ ਵੇਚਿਆ ਜਾਵੇਗਾ। ਇਸ ਫੋਨ ਦੇ ਕਈ ਫੀਚਰਸ ਵੀ ਲਾਂਚਿੰਗ ਤੋਂ ਪਹਿਲਾ ਹੀ ਸਾਹਮਣੇ ਆ ਗਏ ਹਨ।
Immerse in vibrant colors and stunning visuals with the #MotorolaEdge50Neo cinematic DCI-P3 color gamut and HDR10+ display, delivering up to 3000 nits of brightness. ✨
— Motorola India (@motorolaindia) September 15, 2024
Launching 16th Sep on @Flipkart, https://t.co/azcEfy2uaW and other leading retail stores.#ReadyForAnything
Motorola Edge 50 Neo ਦੀ ਖਰੀਦਦਾਰੀ: Motorola Edge 50 Neo ਕੱਲ੍ਹ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਹ ਫੋਨ ਫਲਿੱਪਕਾਰਟ 'ਤੇ ਖਰੀਦਣ ਲਈ ਉਪਲਬਧ ਹੋਵੇਗਾ। ਫਲਿੱਪਕਾਰਟ 'ਤੇ ਇਸ ਫੋਨ ਦੀ 1 ਘੰਟੇ ਦੀ ਫਲੈਸ਼ ਸੇਲ ਨੂੰ ਵੀ ਟੀਜ਼ ਕੀਤਾ ਗਿਆ ਹੈ। Motorola ਦਾ ਦਾਅਵਾ ਹੈ ਕਿ Edge 50 Neo ਦੇਸ਼ ਵਿੱਚ Grisel, Latte, Nautical Blue ਅਤੇ Poinciana ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਹੇਠਾਂ ਡਿੱਗਣ 'ਤੇ ਵੀ ਨਹੀਂ ਟੁੱਟੇਗਾ ਫੋਨ: Motorola Edge 50 Neo MIL-810H ਮਿਲਟਰੀ ਗ੍ਰੇਡ ਸਰਟੀਫਿਕੇਸ਼ਨ ਦੇ ਨਾਲ ਆਵੇਗਾ ਅਤੇ ਕਾਫ਼ੀ ਮਜ਼ਬੂਤ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਹੇਠਾਂ ਡਿੱਗਣ ਨਾਲ ਵੀ ਫੋਨ ਨਹੀਂ ਟੁੱਟੇਗਾ। ਪਾਣੀ ਅਤੇ ਮਿੱਟੀ ਤੋਂ ਸੁਰੱਖਿਅਤ ਰਹਿਣ ਲਈ ਫੋਨ IP68 ਰੇਟਿੰਗ ਦੇ ਨਾਲ ਆਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਫੋਨ ਪਾਣੀ ਵਿੱਚ ਵੀ ਕੰਮ ਕਰ ਸਕਦਾ ਹੈ।
Motorola Edge 50 Neo ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 120Hz LTPO ਡਿਸਪਲੇ ਮਿਲ ਸਕਦੀ ਹੈ, ਜੋ ਕਿ 3,000nits ਦੀ ਪੀਕ ਬ੍ਰਾਈਟਨੈੱਸ ਲੈਵਲ, SGS ਆਈ ਪ੍ਰੋਟੈਕਸ਼ਨ ਅਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਨੂੰ ਸਪੋਰਟ ਕਰ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7300 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਸੋਨੀ ਲਿਟਿਆ 700C ਮੇਨ ਸੈਂਸਰ, 3x ਆਪਟੀਕਲ ਜ਼ੂਮ ਅਤੇ 30x ਡਿਜੀਟਲ ਜ਼ੂਮ ਸਪੋਰਟ ਦੇ ਨਾਲ 10MP ਟੈਲੀਫੋਟੋ ਕੈਮਰਾ ਸ਼ਾਮਲ ਹੋਵੇਗਾ। ਇਸ ਫੋਨ 'ਚ 4310mAh ਦੀ ਬੈਟਰੀ ਮਿਲ ਸਕਦੀ ਹੈ, ਜੋ 68ਵਾਟ ਦੀ ਵਾਈਰਡ ਅਤੇ 15ਵਾਟ ਦੀ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰੇਗੀ।
ਇਹ ਵੀ ਪੜ੍ਹੋ:-