ਹੈਦਰਾਬਾਦ: ਐਲੋਨ ਮਸਕ X 'ਚ ਕਈ ਨਵੇਂ ਬਚਲਾਅ ਕਰਦੇ ਰਹਿੰਦੇ ਹਨ। ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹੁਣ X ਨੇ ਭਾਰਤ 'ਚ ਕਮਿਊਨਿਟੀ ਨੋਟ ਪ੍ਰੋਗਰਾਮ ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਰੇ ਐਲੋਨ ਮਸਕ ਨੇ ਅਪਡੇਟ ਸ਼ੇਅਰ ਕੀਤਾ ਹੈ। ਕਮਿਊਨਿਟੀ ਨੋਟ ਪ੍ਰੋਗਰਾਮ ਦੇ ਨਾਲ X 'ਤੇ ਯੂਜ਼ਰਸ ਦੁਆਰਾ ਭੇਜੇ ਗਏ ਟਵੀਟਸ ਨੂੰ ਫੈਕਟ ਚੈੱਕ ਕੀਤਾ ਜਾਂਦਾ ਹੈ। ਅਜਿਹੇ 'ਚ ਹੁਣ ਭਾਰਤ 'ਚ ਵੀ ਇਸ ਪ੍ਰੋਗਰਾਮ ਦੇ ਨਾਲ ਫੈਕਟ ਚੈੱਕ ਕੀਤਾ ਜਾ ਸਕੇਗਾ।
X ਨੇ ਭਾਰਤ 'ਚ ਲਾਂਚ ਕੀਤਾ ਕਮਿਊਨਿਟੀ ਨੋਟ, ਜਾਣੋ ਕੀ ਹੋਵੇਗਾ ਖਾਸ - X Community Note - X COMMUNITY NOTE
X Community Note: X ਨੇ ਭਾਰਤ 'ਚ ਕਮਿਊਨਿਟੀ ਨੋਟ ਨੂੰ ਲਾਂਚ ਕਰ ਦਿੱਤਾ ਹੈ। ਇਸ ਅਪਡੇਟ ਨੂੰ ਲੈ ਕੇ ਐਲੋਨ ਮਸਕ ਵੱਲੋ ਵੀ ਟਵੀਟ ਕੀਤਾ ਗਿਆ ਹੈ।
Published : Apr 4, 2024, 12:43 PM IST
ਕੀ ਹੈ ਕਮਿਊਨਿਟੀ ਨੋਟ ਪ੍ਰੋਗਰਾਮ?: ਕਮਿਊਨਿਟੀ ਨੋਟ ਪ੍ਰੋਗਰਾਮ ਦੇ ਨਾਲ X 'ਤੇ ਭੇਜੇ ਗਏ ਟਵੀਟਸ ਨੂੰ ਫੈਕਟ ਚੈੱਕ ਕੀਤਾ ਜਾਂਦਾ ਹੈ। ਅਜਿਹੇ 'ਚ ਹੁਣ ਭਾਰਤ 'ਚ ਵੀ ਇਸ ਪ੍ਰੋਗਰਾਮ ਦੇ ਨਾਲ ਫੈਕਟ ਚੈੱਕ ਕੀਤਾ ਜਾ ਸਕੇਗਾ। ਕਮਿਊਨਿਟੀ ਨੋਟ ਅਕਾਊਂਟ ਤੋਂ ਭਾਰਤੀ ਯੂਜ਼ਰਸ ਲਈ ਹੁਣ ਇੱਕ ਨਵਾਂ ਪੋਸਟ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ 'ਚ ਲਿਖਿਆ ਹੈ ਕਿ," ਭਾਰਤ ਵਿੱਚ ਨਵੇਂ ਯੋਗਦਾਨ ਪਾਉਣ ਵਾਲਿਆਂ ਦਾ ਸੁਆਗਤ ਹੈ। ਸਾਡੇ ਪਹਿਲੇ ਯੋਗਦਾਨ ਪਾਉਣ ਵਾਲੇ ਅੱਜ ਸ਼ਾਮਲ ਹੋ ਰਹੇ ਹਨ ਅਤੇ ਅਸੀਂ ਸਮੇਂ ਦੇ ਨਾਲ ਵਿਸਤਾਰ ਕਰਦੇ ਰਹਾਂਗੇ। ਹਮੇਸ਼ਾ ਦੀ ਤਰ੍ਹਾਂ ਅਸੀਂ ਇਹ ਯਕੀਨੀ ਬਣਾਉਣ ਲਈ ਗੁਣਵੱਤਾ ਦੀ ਨਿਗਰਾਨੀ ਕਰਾਂਗੇ ਕਿ ਨੋਟ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਲੋਕਾਂ ਲਈ ਲਾਭਦਾਇਕ ਸਾਬਤ ਹੋਵੇ।"
ਕਮਿਊਨਿਟੀ ਨੋਟ ਦਾ ਉਦੇਸ਼:X ਅਨੁਸਾਰ, ਕਮਿਊਨਿਟੀ ਨੋਟ ਦਾ ਉਦੇਸ਼ X 'ਤੇ ਯੂਜ਼ਰਸ ਦੀ ਮਦਦ ਕਰਦੇ ਹੋਏ ਉਲਝਣ ਵਾਲੀਆਂ ਪੋਸਟਾਂ ਵਿੱਚ ਲੋੜੀਂਦੇ ਨੋਟ ਜੋੜਨ ਦੀ ਸੁਵਿਧਾ ਦੇ ਨਾਲ ਇੱਕ ਬਿਹਤਰ ਜਾਣਕਾਰੀ ਵਾਲੀ ਦੁਨੀਆ ਬਣਾਉਣਾ ਹੈ। ਕਮਿਊਨਿਟੀ ਨੋਟ 'ਚ ਦੁਨੀਆ ਭਰ ਦੇ 69 ਦੇਸ਼ਾਂ ਤੋਂ ਅਲੱਗ-ਅਲੱਗ ਲੋਕ ਜੁੜੇ ਹਨ, ਜੋ ਫੈਕਟ ਚੈਕਿੰਗ 'ਚ ਮਦਦ ਕਰਦੇ ਹਨ।