1 ਦਸੰਬਰ ਤੋਂ ਟਰਾਈ ਵੱਲੋ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ਨਿਯਮਾਂ ਦਾ ਅਸਰ ਅਲੱਗ-ਅਲੱਗ ਸੈਕਟਰਾਂ 'ਤੇ ਪਵੇਗਾ। ਦੱਸ ਦੇਈਏ ਕਿ ਫਰਜ਼ੀ ਓਟੀਪੀ ਨੂੰ ਰੋਕਣ ਲਈ ਟਰਾਈ ਦੁਆਰਾ ਸੋਧਾਂ ਕੀਤੀਆਂ ਜਾਣਗੀਆਂ। ਇਸ ਅਪਡੇਟ ਦਾ ਉਦੇਸ਼ ਪ੍ਰਸ਼ਾਸਨ ਅਤੇ ਉਪਭੋਗਤਾ ਸੁਰੱਖਿਆ ਨੂੰ ਵਧਾਉਣਾ ਹੈ। ਅਜਿਹੇ 'ਚ ਲੋਕਾਂ ਨੂੰ ਇਸ ਨੂੰ ਅਪਣਾਉਣਾ ਹੋਵੇਗਾ। ਦੱਸ ਦੇਈਏ ਕਿ ਇਸ ਬਦਲਾਅ ਤੋਂ ਬਾਅਦ ਲੋਕਾਂ ਨੂੰ ਇਹ ਡਰ ਸੀ ਕਿ OTP ਮਿਲਣ 'ਚ ਦੇਰੀ ਹੋ ਸਕਦੀ ਹੈ। ਹਾਲਾਂਕਿ ਹੁਣ ਟਰਾਈ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਟਰਾਈ ਨੇ ਕਿਹਾ ਹੈ ਕਿ 1 ਦਸੰਬਰ ਤੋਂ ਜ਼ਰੂਰੀ ਨੈੱਟ ਬੈਕਿੰਗ ਅਤੇ ਆਧਾਰ OTP ਮੈਸੇਜ ਆਉਂਣ 'ਚ ਕੋਈ ਦੇਰੀ ਨਹੀਂ ਹੋਵੇਗੀ।
ਕੀ ਹੈ ਨਵਾਂ ਨਿਯਮ?
ਟਰਾਈ ਨੇ ਦੂਰਸੰਚਾਰ ਕੰਪਨੀਆਂ ਨੂੰ ਮੈਸੇਜ ਟਰੇਸੇਬਿਲਟੀ ਪ੍ਰਦਾਨ ਕਰਨ ਲਈ ਕਿਹਾ ਹੈ, ਤਾਂ ਜੋ ਸ਼ੱਕੀ OTP ਨੂੰ ਕਾਬੂ ਕੀਤਾ ਜਾ ਸਕੇ। ਕਿਉਂਕਿ ਇਹ ਘੁਟਾਲੇਬਾਜ਼ਾਂ ਨੂੰ ਲੋਕਾਂ ਦੀਆਂ ਡਿਵਾਈਸਾਂ ਤੱਕ ਪਹੁੰਚ ਦਿੰਦਾ ਹੈ ਅਤੇ ਵੱਡੇ ਵਿੱਤੀ ਨੁਕਸਾਨ ਦਾ ਕਾਰਨ ਬਣਦਾ ਹੈ।
ਇਸ ਨਿਯਮ ਦੇ ਤਹਿਤ ਦੁਰਸੰਚਾਰ ਕੰਪੀਆਂ ਨੂੰ ਸਾਰੇ ਮੈਸੇਜਾਂ ਦਾ ਪਤਾ ਲਗਾਉਣ ਲਈ ਪ੍ਰਬੰਧ ਕਰਨ ਦੀ ਲੋੜ ਹੈ। ਸ਼ੁਰੂਆਤੀ ਸਮਾਂ ਸੀਮਾ 31 ਅਕਤੂਬਰ ਸੀ ਪਰ ਸਰਵਿਸ ਆਪਰੇਟਰਾਂ ਦੀ ਮੰਗ ਤੋਂ ਬਾਅਦ ਟਰਾਈ ਨੇ ਇਸ ਨੂੰ 30 ਨਵੰਬਰ ਤੱਕ ਵਧਾ ਦਿੱਤਾ ਸੀ। ਇਸ ਨਿਯਮ ਦੇ ਆਉਣ ਕਰਕੇ ਲੋਕਾਂ ਨੂੰ ਚਿੰਤਾ ਸੀ ਕਿ ਉਨ੍ਹਾਂ ਨੂੰ OTP ਮਿਲਣਾ ਬੰਦ ਹੋ ਸਕਦਾ ਹੈ ਜਾਂ ਇਸ ਵਿੱਚ ਦੇਰੀ ਹੋ ਸਕਦੀ ਹੈ। ਹਾਲਾਂਕਿ ਹੁਣ ਟਰਾਈ ਨੇ ਇਹ ਸਪੱਸ਼ਟ ਕਰ ਦਿੱਤਾ ਹੈ।
ਟਰਾਈ ਨੇ ਕੀ ਕਿਹਾ?
ਟਰਾਈ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਇੱਕ ਅਪਡੇਟ ਜਾਰੀ ਕੀਤਾ ਹੈ ਕਿ 1 ਦਸੰਬਰ ਤੋਂ ਜ਼ਰੂਰੀ ਨੈੱਟ ਬੈਕਿੰਗ ਅਤੇ ਆਧਾਰ OTP ਮੈਸੇਜ ਦੀ ਡਿਲੀਵਰੀ 'ਚ ਕੋਈ ਦੇਰੀ ਨਹੀਂ ਹੋਵੇਗੀ। ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਗਲਤ ਜਾਣਕਾਰੀਆਂ 'ਤੇ ਆਪਣੀ ਪ੍ਰਤੀਕਿਰੀਆ ਦਿੰਦੇ ਹੋਏ ਟਰਾਈ ਨੇ ਕਿਹਾ ਹੈ ਕਿ ਮੈਸੇਜ ਦੀ ਸਮੇਂ 'ਤੇ ਡਿਲੀਵਰੀ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਕਿ ਮੈਸੇਜ ਦੀ ਟਰੇਸਬਿਲਟੀ 'ਚ ਸੁਧਾਰ ਲਿਆਉਣ ਦੇ ਆਦੇਸ਼ ਨਾਲ ਨਵੇਂ ਨਿਯਮ ਬਣਾਏ ਗਏ ਹਨ। ਦੱਸ ਦੇਈਏ ਕਿ ਟਰਾਈ ਨੇ ਸਾਈਬਰ ਅਪਰਾਧਾਂ ਦੇ ਵਧਦੇ ਮਾਮਲਿਆਂ ਜਿਵੇਂ ਕਿ ਫੇਕ ਕਾਲਾਂ ਅਤੇ ਧੋਖਾਧੜੀ ਮੈਸੇਜਾਂ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ:-