ਹੈਦਰਾਬਾਦ: ਜੀਓ ਅਤੇ ਏਅਰਟੈੱਲ ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਨਿੱਜੀ ਟੈਲੀਕਾਮ ਕੰਪਨੀਆਂ ਹਨ। ਇਨ੍ਹਾਂ ਦੋਵਾਂ ਕੰਪਨੀਆਂ ਦੇ ਯੂਜ਼ਰਸ ਨੂੰ ਪਿਛਲੇ ਸਾਲ ਯਾਨੀ ਜੁਲਾਈ 2024 ਤੋਂ ਮਹਿੰਗੇ ਪ੍ਰੀਪੇਡ ਪਲੈਨ ਖਰੀਦਣ ਲਈ ਮਜ਼ਬੂਰ ਹੋਣਾ ਪਿਆ ਸੀ, ਕਿਉਂਕਿ ਇਨ੍ਹਾਂ ਦੋਵਾਂ ਕੰਪਨੀਆਂ ਨੇ ਆਪਣੇ-ਆਪਣੇ ਪ੍ਰੀਪੇਡ ਅਤੇ ਪੋਸਟਪੇਡ ਪਲੈਨ ਦੀਆਂ ਕੀਮਤਾਂ 'ਚ ਕਾਫੀ ਵਾਧਾ ਕੀਤਾ ਸੀ। ਅਜਿਹੀ ਸਥਿਤੀ ਵਿੱਚ ਉਪਭੋਗਤਾਵਾਂ ਲਈ ਆਪਣੇ ਬਜਟ ਦੇ ਅਨੁਸਾਰ ਇੱਕ ਸਸਤੇ ਪ੍ਰੀਪੇਡ ਪਲੈਨ ਦੀ ਚੋਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਜੀਓ ਅਤੇ ਏਅਰਟਲ 'ਚੋ ਕੌਣ 250 ਰੁਪਏ ਤੋਂ ਘੱਟ 'ਚ ਫਾਇਦੇਮੰਦ ਪਲੈਨ ਆਫ਼ਰ ਕਰ ਰਿਹਾ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਜੀਓ ਦਾ ਸਭ ਤੋਂ ਸਸਤਾ ਪਲੈਨ
Jio ਦਾ 249 ਰੁਪਏ ਦਾ ਪ੍ਰੀਪੇਡ ਪਲੈਨ ਯੂਜ਼ਰਸ ਲਈ ਕਾਫੀ ਫਾਇਦੇਮੰਦ ਹੈ। ਇਸ ਲਈ ਕੰਪਨੀ ਨੇ ਇਸ ਨੂੰ ਮਸ਼ਹੂਰ ਸ਼੍ਰੇਣੀਆਂ ਦੀ ਸੂਚੀ 'ਚ ਰੱਖਿਆ ਹੈ। ਇਸ ਪਲੈਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ਪਲੈਨ ਨਾਲ ਯੂਜ਼ਰਸ ਨੂੰ ਰੋਜ਼ਾਨਾ 1GB ਡਾਟਾ ਦਿੱਤਾ ਜਾਂਦਾ ਹੈ। ਇਸ ਪਲੈਨ 'ਚ ਰੋਜ਼ਾਨਾ ਡਾਟਾ ਸੀਮਾ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ 64kbps ਦੀ ਸਪੀਡ 'ਤੇ ਡਾਟਾ ਦੀ ਸਹੂਲਤ ਮਿਲਦੀ ਹੈ।
ਇਸ ਤੋਂ ਇਲਾਵਾ ਇਸ ਪਲੈਨ ਨਾਲ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਵੀ ਮਿਲਦੀ ਹੈ। ਇਸ ਪਲੈਨ ਦੇ ਨਾਲ ਯੂਜ਼ਰਸ ਨੂੰ Jio TV, Jio Cinema ਅਤੇ Jio Cloud ਦੀ ਸਬਸਕ੍ਰਿਪਸ਼ਨ ਵੀ ਮਿਲਦੀ ਹੈ। ਹਾਲਾਂਕਿ, ਇਸ ਪਲੈਨ ਦੇ ਨਾਲ ਜੀਓ ਸਿਨੇਮਾ ਪ੍ਰੀਮੀਅਮ ਸਬਸਕ੍ਰਿਪਸ਼ਨ ਮੁਫਤ ਵਿੱਚ ਉਪਲਬਧ ਨਹੀਂ ਹੈ।
ਏਅਰਟੈੱਲ ਦਾ ਸਭ ਤੋਂ ਸਸਤਾ ਪਲੈਨ
ਏਅਰਟੈੱਲ ਕੰਪਨੀ 249 ਰੁਪਏ ਦਾ ਪ੍ਰੀਪੇਡ ਪਲੈਨ ਪੇਸ਼ ਕਰਦੀ ਹੈ ਪਰ ਇਸ ਦੀ ਵੈਧਤਾ ਸਿਰਫ 24 ਦਿਨ ਹੈ। ਇਸ ਦੇ ਨਾਲ ਹੀ ਜਿਓ ਦੇ 249 ਰੁਪਏ ਵਾਲੇ ਪਲੈਨ 'ਚ ਯੂਜ਼ਰਸ ਨੂੰ 28 ਦਿਨਾਂ ਦੀ ਵੈਧਤਾ ਮਿਲਦੀ ਹੈ। ਏਅਰਟੈੱਲ ਦੇ ਇਸ 249 ਰੁਪਏ ਦੇ ਪ੍ਰੀਪੇਡ ਪਲੈਨ ਵਿੱਚ ਉਪਭੋਗਤਾਵਾਂ ਨੂੰ 24 ਦਿਨਾਂ ਲਈ ਰੋਜ਼ਾਨਾ 1 ਜੀਬੀ ਡੇਟਾ, ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਐਸਐਮਐਸ ਦੀ ਸਹੂਲਤ ਮਿਲਦੀ ਹੈ। ਇਸ ਪਲੈਨ ਨਾਲ ਏਅਰਟੈੱਲ ਐਕਸਟ੍ਰੀਮ ਐਪ ਦੇ ਮੁਫਤ ਕੰਟੈਂਟ ਦਾ ਵੀ ਫਾਇਦਾ ਉਠਾਇਆ ਜਾ ਸਕਦਾ ਹੈ ਪਰ ਪ੍ਰੀਮੀਅਮ ਕੰਟੈਂਟ ਦਾ ਫਾਇਦਾ ਨਹੀਂ ਮਿਲੇਗਾ। ਇਸ ਪਲੈਨ ਦੇ ਨਾਲ ਉਪਭੋਗਤਾਵਾਂ ਨੂੰ ਮੁਫਤ ਹੈਲੋਟੂਨਸ ਦੀ ਸਹੂਲਤ ਵੀ ਮਿਲਦੀ ਹੈ। ਹਾਲਾਂਕਿ, ਜੇਕਰ ਤੁਸੀਂ ਏਅਰਟੈੱਲ ਉਪਭੋਗਤਾ ਹੋ ਅਤੇ ਤੁਸੀਂ ਇਨ੍ਹਾਂ ਲਾਭਾਂ ਦੇ ਨਾਲ 28 ਦਿਨਾਂ ਦੀ ਵੈਧਤਾ ਵਾਲਾ ਪਲੈਨ ਚਾਹੁੰਦੇ ਹੋ, ਤਾਂ ਤੁਹਾਨੂੰ 299 ਰੁਪਏ ਦਾ ਪ੍ਰੀਪੇਡ ਪਲੈਨ ਖਰੀਦਣਾ ਹੋਵੇਗਾ।
ਇਹ ਵੀ ਪੜ੍ਹੋ:-