ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਟ੍ਰਾਂਸਲੇਟ ਮੈਸੇਜ ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਯੂਜ਼ਰਸ ਦੀ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਲਿਆਂਦਾ ਜਾ ਰਿਹਾ ਹੈ। ਆਉਣ ਵਾਲਾ ਫੀਚਰ ਯੂਜ਼ਰਸ ਨੂੰ ਲਾਈਵ ਟ੍ਰਾਂਸਲੇਸ਼ਨ ਦੀ ਸੁਵਿਧਾ ਦੇਵੇਗਾ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਟ੍ਰਾਂਸਲੇਟ ਮੈਸੇਜ ਫੀਚਰ, ਆਪਣੀ ਪਸੰਦੀਦਾ ਭਾਸ਼ਾ 'ਚ ਪੜ੍ਹ ਸਕੋਗੇ ਮੈਸੇਜ - WhatsApp Translate Message Feature
WhatsApp Translate Message Feature: ਵਟਸਐਪ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦਾ ਨਾਮ ਟ੍ਰਾਂਸਲੇਟ ਮੈਸੇਜ ਹੈ। ਯੂਜ਼ਰਸ ਨੂੰ ਵਟਸਐਪ ਦਾ ਆਉਣ ਵਾਲਾ ਫੀਚਰ ਮੈਸੇਜਾਂ ਨੂੰ ਅਲੱਗ-ਅਲੱਗ ਭਾਸ਼ਾਵਾਂ 'ਚ ਟ੍ਰਾਂਸਲੇਟ ਕਰਨ ਦੀ ਸੁਵਿਧਾ ਦੇਵੇਗਾ।
Published : Jul 14, 2024, 12:49 PM IST
ਟ੍ਰਾਂਸਲੇਟ ਮੈਸੇਜ ਫੀਚਰ ਦਾ ਸਕ੍ਰੀਨਸ਼ਾਰਟ:ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਆਉਣ ਵਾਲੇ ਟ੍ਰਾਂਸਲੇਟ ਮੈਸੇਜ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। Wabetainfo ਅਨੁਸਾਰ, ਵਟਸਐਪ ਬੀਟਾ ਫਾਰ ਐਂਡਰਾਈਡ 2.24.15.9 ਅਪਡੇਟ 'ਚ ਇਹ ਫੀਚਰ ਦੇਖਿਆ ਗਿਆ ਹੈ। ਟ੍ਰਾਂਸਲੇਟ ਮੈਸੇਜ ਫੀਚਰ ਤੁਹਾਡੀਆਂ ਸਾਰੀਆਂ ਵਟਸਐਪ ਚੈਟਾਂ ਦੇ ਮੈਸੇਜਾਂ ਨੂੰ ਆਸਾਨੀ ਨਾਲ ਟ੍ਰਾਂਸਲੇਟ ਕਰ ਸਕਦਾ ਹੈ। Wabetainfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਯੂਜ਼ਰਸ ਨੂੰ ਐਪ 'ਚ ਮੈਸੇਜ ਟ੍ਰਾਂਸਲੇਟ ਕਰਨ ਲਈ ਆਪਸ਼ਨ ਮਿਲੇਗਾ। ਇਸ 'ਚ ਇੱਕ ਟੌਗਲ ਦਿੱਤਾ ਜਾਵੇਗਾ, ਜਿਸਨੂੰ ਇਨੇਬਲ ਕਰਦੇ ਹੀ ਤੁਹਾਡੇ ਵਟਸਐਪ ਮੈਸੇਜ ਟ੍ਰਾਂਸਲੇਟ ਹੋ ਜਾਣਗੇ।
ਇਨ੍ਹਾਂ ਭਾਸ਼ਾਵਾਂ 'ਚ ਕਰ ਸਕੋਗੇ ਵਟਸਐਪ ਮੈਸੇਜ ਟ੍ਰਾਂਸਲੇਟ: ਟ੍ਰਾਂਸਲੇਟ ਮੈਸੇਜ ਫੀਚਰ ਸਿਰਫ਼ ਹਿੰਦੀ ਤੋਂ ਅੰਗ੍ਰੇਜ਼ੀ ਅਤੇ ਅੰਗ੍ਰੇਜ਼ੀ ਤੋਂ ਹਿੰਦੀ ਤੱਕ ਨਹੀਂ, ਸਗੋਂ ਹੋਰ ਵੀ ਕਈ ਭਾਸ਼ਾਵਾਂ 'ਚ ਮੈਸੇਜਾਂ ਨੂੰ ਟ੍ਰਾਂਸਲੇਟ ਕਰਨ ਦੀ ਸੁਵਿਧਾ ਮਿਲੇਗੀ। ਸ਼ੁਰੂਆਤੀ ਦੌਰ 'ਚ ਇਸ ਫੀਚਰ ਵਿੱਚ ਅਰਬੀ, ਸਪੈਨਿਸ਼, ਪੁਰਤਗਾਲੀ, ਹਿੰਦੀ, ਰੂਸੀ ਸਮੇਤ ਕਈ ਭਾਸ਼ਾਵਾਂ ਮੌਜ਼ੂਦ ਹੋਣਗੀਆਂ। ਕੰਪਨੀ ਭਵਿੱਖ 'ਚ ਇਸ ਫੀਚਰ 'ਚ ਕਈ ਹੋਰ ਭਾਸ਼ਾਵਾਂ ਨੂੰ ਵੀ ਸ਼ਾਮਲ ਕਰ ਸਕਦੀ ਹੈ।