ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ 'Quick Reactions' ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਸਟੇਟਸ ਅਪਡੇਟ 'ਤੇ ਪ੍ਰਤੀਕਿਰੀਆਂ ਦੇਣ ਦਾ ਆਸਾਨ ਆਪਸ਼ਨ ਮਿਲ ਜਾਵੇਗਾ। ਇਸ ਫੀਚਰ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਸ਼ੇਅਰ ਕੀਤੀ ਹੈ। ਇਸ ਰਿਪੋਰਟ ਅਨੁਸਾਰ, WhatsApp beta for Android 2.24.9.23 ਅਪਡੇਟ ਤੋਂ 'Quick Reactions' ਫੀਚਰ ਦੇ ਸੰਕੇਤ ਮਿਲੇ ਹਨ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Quick Reactions' ਫੀਚਰ, ਸਟੇਟਸ ਅਪਡੇਟ 'ਤੇ ਪ੍ਰਤੀਕਿਰੀਆਂ ਦੇਣਾ ਹੋਵੇਗਾ ਆਸਾਨ - WhatsApp Quick Reactions Feature
WhatsApp Quick Reactions Feature: ਵਟਸਐਪ ਜਲਦ ਹੀ ਆਪਣੇ ਯੂਜ਼ਰਸ ਲਈ 'Quick Reactions' ਫੀਚਰ ਨੂੰ ਪੇਸ਼ ਕਰ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਕਿਸੇ ਦੇ ਸਟੇਟਸ 'ਤੇ ਪ੍ਰਤੀਕਿਰੀਆਂ ਦੇਣ ਦਾ ਆਸਾਨ ਆਪਸ਼ਨ ਮਿਲ ਜਾਵੇਗਾ।
Published : Apr 21, 2024, 10:20 AM IST
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: WABetaInfo ਨੇ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਯੂਜ਼ਰਸ ਨੂੰ ਸਟੇਟਸ ਅਪਡੇਟ ਦਾ ਆਸਾਨੀ ਨਾਲ ਰਿਪਲਾਈ ਕਰਨ ਦਾ ਵਿਕਲਪ ਮਿਲ ਰਿਹਾ ਹੈ। ਹੁਣ ਯੂਜ਼ਰਸ ਇੱਕ ਟੈਪ ਰਾਹੀ ਸਟੇਟਸ 'ਤੇ ਪ੍ਰਤੀਕਿਰੀਆਂ ਦੇ ਸਕਣਗੇ। ਜਿਵੇਂ ਇੰਸਟਾਗ੍ਰਾਮ ਯੂਜ਼ਰਸ ਨੂੰ ਸਟੇਟਸ ਅਪਡੇਟ ਲਾਈਕ ਕਰਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ, ਉਸੇ ਤਰ੍ਹਾਂ ਹੁਣ ਵਟਸਐਪ 'ਚ ਵੀ ਹੋਵੇਗਾ। ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਸਟੇਟਸ 'ਤੇ ਰਿਪਲਾਈ ਕਾਲਮ ਦੇ ਨਾਲ ਹੀ ਹਾਰਟ ਦਾ ਆਈਕਨ ਨਜ਼ਰ ਆ ਰਿਹਾ ਹੈ। ਇਸ 'ਤੇ ਟੈਪ ਕਰਕੇ ਤੁਸੀਂ ਸਟੇਟਸ ਅਪਡੇਟ 'ਤੇ ਪ੍ਰਤੀਕਿਰੀਆਂ ਦੇ ਸਕੋਗੇ। ਹਾਲਾਂਕਿ, ਅਜੇ ਇਹ ਫੀਚਰ ਵਿਕਸਿਤ ਪੜਾਅ 'ਤੇ ਹੈ ਅਤੇ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।
ਵਟਸਐਪ ਮੈਟਾ AI ਨੂੰ ਜਲਦ ਕਰੇਗਾ ਪੇਸ਼:ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਮੈਟਾ AI ਨੂੰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। AI ਦੀ ਮਦਦ ਨਾਲ ਯੂਜ਼ਰਸ ਤਸਵੀਰਾਂ ਅਤੇ ਕੰਟੈਟ ਨੂੰ ਜਨਰੇਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ AI ਫੀਚਰ ਨੂੰ ਇੰਸਟਾਗ੍ਰਾਮ 'ਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਵਟਸਐਪ ਯੂਜ਼ਰਸ ਨੂੰ ਵੀ ਜਲਦ ਹੀ ਇਹ ਫੀਚਰ ਦੇ ਦਿੱਤਾ ਜਾਵੇਗਾ।