ਪੰਜਾਬ

punjab

ETV Bharat / technology

ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'International UPI Payment' ਫੀਚਰ, PhonePe ਅਤੇ Gpay ਨੂੰ ਮਿਲੇਗੀ ਟੱਕਰ - International UPI Payment Feature - INTERNATIONAL UPI PAYMENT FEATURE

WhatsApp International UPI Payment Feature: ਵਟਸਐਪ 'ਚ UPI ਭੁਗਤਾਨ ਦਾ ਵਿਕਲਪ ਯੂਜ਼ਰਸ ਨੂੰ ਸਾਲ 2020 'ਚ ਮਿਲਣਾ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਨੂੰ ਵੱਡਾ ਅਪਗ੍ਰੇਡ ਮਿਲ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਇੰਟਰਨੈਸ਼ਨਲ UPI Payment ਦਾ ਆਪਸ਼ਨ ਜਲਦ ਮਿਲੇਗਾ।

WhatsApp International UPI Payment Feature
WhatsApp International UPI Payment Feature

By ETV Bharat Tech Team

Published : Mar 27, 2024, 3:26 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਯੂਜ਼ਰਸ ਨੂੰ Payment ਕਰਨ ਦਾ ਆਸਾਨ ਆਪਸ਼ਨ ਪਹਿਲਾ ਤੋਂ ਹੀ ਮਿਲਦਾ ਹੈ ਅਤੇ ਯੂਜ਼ਰਸ ਵਟਸਐਪ ਰਾਹੀ UPI Payment ਕਰ ਸਕਦੇ ਹਨ। ਹੁਣ ਇਸ 'ਚ ਵੱਡਾ ਅਪਡੇਟ ਮਿਲਣ ਵਾਲਾ ਹੈ। ਇੰਟਰਨੈਸ਼ਨਲ UPI Payment ਨੂੰ ਇਸ ਐਪ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਯੂਜ਼ਰਸ ਨੂੰ ਆਸਾਨੀ ਨਾਲ ਇੰਟਰਨੈਸ਼ਨਲ Payment ਕਰਨ ਦਾ ਆਪਸ਼ਨ ਐਪ 'ਚ ਮਿਲਣ ਲੱਗੇਗਾ।

ਵਟਸਐਪ ਯੂਜ਼ਰਸ ਨੂੰ ਮਿਲੇਗਾ ਇੰਟਰਨੈਸ਼ਨਲ UPI Payment ਫੀਚਰ:ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿਵਟਸਐਪ ਨੇ UPI Payment ਦਾ ਆਪਸ਼ਨ ਯੂਜ਼ਰਸ ਨੂੰ ਸਾਲ 2020 'ਚ ਦੇਣਾ ਸ਼ੁਰੂ ਕੀਤਾ ਸੀ ਅਤੇ ਹੁਣ ਵੱਡੇ ਅਪਗ੍ਰੇਡ ਦੇ ਤੌਰ 'ਤੇ ਇੰਟਰਨੈਸ਼ਨਲ UPI Payment ਨੂੰ ਇਸ 'ਚ ਸ਼ਾਮਲ ਕੀਤਾ ਜਾਵੇਗਾ। ਨਵੇਂ ਅਪਡੇਟ ਤੋਂ ਪਤਾ ਲੱਗਾ ਹੈ ਕਿ ਇਹ ਫੀਚਰ ਅਜੇ ਵਿਕਸਿਤ ਪੜਾਅ 'ਚ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਆਪਸ਼ਨ ਅਜੇ PhonePe ਅਤੇ Google Pay ਵਰਗੇ Payment ਐਪ 'ਤੇ ਮਿਲ ਰਿਹਾ ਸੀ ਅਤੇ ਹੁਣ ਵਟਸਐਪ ਯੂਜ਼ਰਸ ਨੂੰ ਵੀ ਇਹ ਫੀਚਰ ਜਲਦ ਮਿਲ ਜਾਵੇਗਾ।

International UPI Payment ਫੀਚਰ ਦਾ ਸਕ੍ਰੀਨਸ਼ਾਰਟ ਆਇਆ ਸਾਹਮਣੇ: X 'ਤੇ ਇੱਕ ਯੂਜ਼ਰ AssembleDebug ਨੇ ਵਟਸਐਪ 'ਚ ਹੋਣ ਜਾ ਰਹੇ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਯੂਜ਼ਰ ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ ਰਾਹੀ ਦੇਖਿਆ ਜਾ ਸਕਦਾ ਹੈ ਕਿ ਯੂਜ਼ਰਸ ਨੂੰ ਐਡਿਸ਼ਨਲ UPI ਸੈਟਿੰਗ 'ਚ ਜਾਣ ਤੋਂ ਬਾਅਦ ਇੰਟਰਨੈਸ਼ਨਲ Payment ਦਾ ਆਪਸ਼ਨ ਸੈਟਅੱਪ ਕਰਨ ਦਾ ਮੌਕਾ ਮਿਲੇਗਾ। ਇਹ ਫੀਚਰ PhonePe ਅਤੇ Gpay ਵਰਗੀਆਂ ਐਪਾਂ ਨੂੰ ਟੱਕਰ ਦੇ ਸਕਦਾ ਹੈ। ਵਟਸਐਪ 'ਚ ਇਹ ਫੀਚਰ ਆਉਣ ਤੋਂ ਬਾਅਦ ਯੂਜ਼ਰਸ ਨੂੰ ਹੋਰਨਾਂ Payment ਐਪਾਂ ਦੀ ਲੋੜ ਇੰਟਰਨੈਸ਼ਨਲ Payment ਲਈ ਨਹੀਂ ਪਵੇਗੀ।

ABOUT THE AUTHOR

...view details