ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ। WABetaInfo ਅਨੁਸਾਰ, ਵਟਸਐਪ 'ਚ ਫੋਟੋ ਲਾਇਬ੍ਰੇਰੀ ਨੂੰ ਐਕਸੈਸ ਕਰਨ ਲਈ ਇੱਕ ਨਵਾਂ ਸ਼ਾਰਟਕੱਟ ਆ ਰਿਹਾ ਹੈ। ਇਸ ਅਪਡੇਟ ਨੂੰ ਕੰਪਨੀ ਨੇ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। WABetaInfo ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।
WABetaInfo ਨੇ ਸ਼ੇਅਰ ਕੀਤੀ ਜਾਣਕਾਰੀ: WABetaInfo ਨੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਇਸ ਨਵੇਂ ਸ਼ਾਰਕੱਟ ਆਪਸ਼ਨ ਨੂੰ ਦੇਖ ਸਕਦੇ ਹੋ। ਰਿਪੋਰਟ ਅਨੁਸਾਰ, ਯੂਜ਼ਰਸ ਚੈਟ ਬਾਰ ਦੇ ਖੱਬੇ ਪਾਸੇ ਦਿੱਤੇ ਗਏ '+' ਆਈਕਨ ਨੂੰ ਲੰਬੇ ਸਮੇਂ ਤੱਕ ਪ੍ਰੈੱਸ ਕਰਕੇ ਫੋਟੋ ਲਾਇਬ੍ਰੇਰੀ 'ਚ ਜਾ ਸਕਣਗੇ। ਜੇਕਰ ਅਜੇ ਤੁਹਾਨੂੰ ਇਹ ਫੀਚਰ ਨਜ਼ਰ ਨਹੀਂ ਆ ਰਿਹਾ ਹੈ, ਤਾਂ ਦੱਸ ਦਈਏ ਕਿ ਕੰਪਨੀ ਅਜੇ ਇਸ ਅਪਡੇਟ ਨੂੰ ਹੌਲੀ-ਹੌਲੀ ਰੋਲਆਊਟ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰੇ ਯੂਜ਼ਰਸ ਨੂੰ ਮਿਲ ਜਾਵੇਗਾ।