ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਪ੍ਰੋਫਾਈਲ ਫੋਟੋ ਨਾਲ ਜੁੜਿਆ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਵਟਸਐਪ ਆਪਣੇ ਨਵੇਂ ਅਪਡੇਟ 'ਚ ਪ੍ਰੋਫਾਈਲ ਫੋਟੋ ਦੇ ਸਕ੍ਰੀਨਸ਼ਾਰਟ ਨੂੰ ਬਲੌਕ ਕਰ ਰਿਹਾ ਹੈ। ਇਹ ਫੀਚਰ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਲਿਆਂਦਾ ਗਿਆ ਹੈ।
ਵਟਸਐਪ ਯੂਜ਼ਰਸ ਲਈ ਪ੍ਰੋਫਾਈਲ ਫੋਟੋ ਨਾਲ ਜੁੜਿਆ ਫੀਚਰ ਰੋਲਆਊਟ ਹੋਣਾ ਸ਼ੁਰੂ, ਜਾਣੋ ਕੀ ਹੋਵੇਗਾ ਖਾਸ - WhatsApp New Feature - WHATSAPP NEW FEATURE
WhatsApp New Feature: ਵਟਸਐਪ ਨੇ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ 'ਚ ਪ੍ਰੋਫਾਈਲ ਫੋਟੋ ਦੇ ਸਕ੍ਰੀਨਸ਼ਾਰਟ ਨੂੰ ਬਲੌਕ ਕੀਤਾ ਜਾ ਰਿਹਾ ਹੈ।
Published : Jun 12, 2024, 5:05 PM IST
WABetaInfo ਨੇ ਦਿੱਤੀ ਨਵੇਂ ਫੀਚਰ ਦੀ ਜਾਣਕਾਰੀ: ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ X 'ਤੇ ਪੋਸਟ ਸ਼ੇਅਰ ਕਰਦੇ ਹੋਏ ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਵਟਸਐਪ ਨੇ ਸਕ੍ਰੀਨ ਕੈਪਚਰ ਨੂੰ ਬਲੌਕ ਕਰ ਦਿੱਤਾ ਹੈ। ਇਸ ਫੀਚਰ ਰਾਹੀ ਵਟਸਐਪ ਸਾਰੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਵੀ ਬਿਹਤਰ ਬਣਾ ਰਿਹਾ ਹੈ। ਇਸ ਫੀਚਰ ਨੂੰ ਵਟਸਐਪ ਬੀਟਾ ਫਾਰ iOS 24.12.10.74 'ਚ ਦੇਖਿਆ ਗਿਆ ਹੈ। ਬੀਟਾ ਟੈਸਟਿੰਗ ਤੋਂ ਬਾਅਦ ਕੰਪਨੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦੇਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਪ੍ਰੋਫਾਈਲ ਫੋਟੋ ਦੇ ਕੈਪਚਰ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਰੋਕ ਸਕਦਾ ਹੈ। ਯੂਜ਼ਰਸ ਦੂਸਰੇ ਡਿਵਾਈਸਾਂ ਤੋਂ ਕਿਸੇ ਵੀ ਯੂਜ਼ਰ ਦੀ ਪ੍ਰੋਫਾਈਲ ਫੋਟੋ ਨੂੰ ਕਲਿੱਕ ਕਰ ਸਕਦੇ ਹਨ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourite Contacts' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Favourite Contacts Feature
- ਵਟਸਐਪ ਦੇ ਆਈਫੋਨ ਯੂਜ਼ਰਸ ਆਪਣੇ ਪਸੰਦੀਦਾ ਕਲਰ 'ਚ ਐਪ ਦਾ ਕਰ ਸਕਣਗੇ ਇਸਤੇਮਾਲ, ਇਸ ਫੀਚਰ 'ਤੇ ਚੱਲ ਰਿਹੈ ਕੰਮ - WhatsApp New Update
- ਵਟਸਐਪ ਯੂਜ਼ਰਸ ਲਈ ਆਇਆ ਮਜ਼ੇਦਾਰ ਫੀਚਰ, ਹੁਣ ਸਟੇਟਸ 'ਚ ਸ਼ੇਅਰ ਕਰ ਸਕੋਗੇ 1 ਮਿੰਟ ਦੇ ਵਾਈਸ ਨੋਟ - WhatsApp New Update
'Favourite Contacts' ਫੀਚਰ: ਇਸ ਤੋਂ ਇਲਾਵਾ, ਕੰਪਨੀ ਯੂਜ਼ਰਸ ਲਈ 'Favourite Contacts' ਫੀਚਰ ਨੂੰ ਵੀ ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕੰਟੈਕਟਸ ਦੀ ਲਿਸਟ ਬਣਾ ਸਕਣਗੇ। ਚੈਟ ਲਿਸਟ 'ਚ ਅਜਿਹੇ ਬਹੁਤ ਸਾਰੇ ਮੈਸੇਜ ਹੁੰਦੇ ਹਨ, ਜੋ ਥੱਲ੍ਹੇ ਚੱਲੇ ਜਾਂਦੇ ਹਨ। ਇਨ੍ਹਾਂ ਕੰਟੈਕਟਸ ਨਾਲ ਦੁਬਾਰਾ ਗੱਲ ਕਰਨ ਲਈ ਸਰਚ ਕਰਨਾ ਪੈਂਦਾ ਹੈ। ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੇ ਪਸੰਦੀਦਾ ਕੰਟੈਕਟਸ ਦੀ ਲਿਸਟ ਬਣਾ ਸਕੋਗੇ ਅਤੇ ਆਸਾਨੀ ਨਾਲ ਗੱਲਬਾਤ ਕਰ ਸਕੋਗੇ।