ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਆਪਣੇ ਯੂਜ਼ਰਸ ਲਈ 'Sticker Editor' ਫੀਚਰ ਨੂੰ ਪੇਸ਼ ਕੀਤਾ ਹੈ। ਇਸ ਫੀਚਰ ਬਾਰੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਰਚਾ ਚਲ ਰਹੀ ਸੀ। ਹੁਣ ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। WABetaInfo ਨੇ ਦੱਸਿਆ ਹੈ ਕਿ ਕੰਪਨੀ ਨੇ Sticker Editor ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਫੀਚਰ ਵਟਸਐਪ ਬੀਟਾ ਫਾਰ IOS ਦੇ 24.1.10.72 ਵਰਜ਼ਨ 'ਚ ਪਹਿਲਾ ਹੀ ਆਫ਼ਰ ਕੀਤਾ ਜਾ ਚੁੱਕਾ ਹੈ। ਇਹ ਫੀਚਰ ਬਿਨ੍ਹਾਂ ਕਿਸੇ ਥਰਡ ਪਾਰਟੀ ਐਪ ਯੂਜ਼ਰਸ ਨੂੰ ਸਟਿੱਕਰ ਐਡਿਟ ਕਰਨ ਦੀ ਸੁਵਿਧਾ ਦਿੰਦਾ ਹੈ। ਹੁਣ 'Sticker Editor' ਫੀਚਰ ਨੂੰ ਐਂਡਰਾਈਡ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
ਵਟਸਐਪ ਯੂਜ਼ਰਸ ਨੂੰ ਮਿਲੇਗਾ 'Sticker Editor' ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - ਕੀ ਹੈ ਵਟਸਐਪ ਦਾ ਸਟਿੱਕਰ ਐਡੀਟਰ ਫੀਚਰ
WhatsApp Sticker Editor Feature: ਵਟਸਐਪ ਨੇ ਆਪਣੇ ਗ੍ਰਾਹਕਾਂ ਲਈ 'Sticker Editor' ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਇਹ ਫੀਚਰ ਯੂਜ਼ਰਸ ਨੂੰ ਸਟਿੱਕਰ ਐਡਿਟ ਕਰਨ ਦਾ ਆਪਸ਼ਨ ਦੇਵੇਗਾ।
Published : Mar 6, 2024, 11:21 AM IST
WABetaInfo ਨੇ 'Sticker Editor' ਫੀਚਰ ਬਾਰੇ ਦਿੱਤੀ ਜਾਣਕਾਰੀ:WABetaInfo ਨੇ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.6.5 'ਚ 'Sticker Editor' ਫੀਚਰ ਨੂੰ ਦੇਖਿਆ ਹੈ। WABetaInfo ਨੇ X 'ਤੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਚਟ 'ਚ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਨੇ ਇਮੇਜ ਦੇ ਸਟਿੱਕਰ ਬਣਾਉਣ ਲਈ ਇੱਕ ਨਵਾਂ ਟੂਲ ਡਿਜ਼ਾਈਨ ਕੀਤਾ ਹੈ। ਯੂਜ਼ਰਸ ਸਟਿੱਕਰ ਕੀਬੋਰਡ 'ਚ ਜਾ ਕੇ ਕਿਸੇ ਵੀ ਤਸਵੀਰ ਨੂੰ ਸਟਿੱਕਰ 'ਚ ਬਦਲ ਸਕਦੇ ਹਨ। ਵਟਸਐਪ 'ਚ ਹੁਣ ਯੂਜ਼ਰਸ ਨੂੰ ਐਡਿਟ ਸਟਿੱਕਰ ਦਾ ਆਪਸ਼ਨ ਮਿਲ ਰਿਹਾ ਹੈ। ਇਸਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਸਟਿੱਕਰ ਨੂੰ ਐਡਿਟ ਕਰ ਸਕਦੇ ਹਨ। ਇਸਦੇ ਨਾਲ ਹੀ ਹੁਣ ਫੋਟੋ ਚੁਣਨ ਤੋਂ ਬਾਅਦ ਡਰਾਇੰਗ ਐਡਿਟਰ ਆਪਣੇ ਆਪ ਖੁੱਲ੍ਹ ਜਾਵੇਗਾ। ਇਸ 'ਚ ਤੁਹਾਨੂੰ ਤਸਵੀਰਾਂ ਦੇ ਅੰਦਰ ਸਬਜੈਕਟ ਹਾਈਲਾਈਟ ਨਜ਼ਰ ਆਵੇਗਾ।
ਇਨ੍ਹਾਂ ਯੂਜ਼ਰਸ ਲਈ ਰੋਲਆਊਟ ਹੋਇਆ 'Sticker Editor' ਫੀਚਰ: 'Sticker Editor' ਫੀਚਰ ਦੀ ਵਰਤੋ ਕਰਕੇ ਯੂਜ਼ਰਸ ਆਪਣੀਆ ਫੀਲਿੰਗਸ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਬਿਆਨ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਜੇ ਇਸ ਫੀਚਰ ਨੂੰ ਬੀਟਾ ਟੈਸਟਰਾਂ ਲਈ ਰੋਲਆਊਟ ਕੀਤਾ ਹੈ। ਕੰਪਨੀ ਜਲਦ ਹੀ 'Sticker Editor' ਫੀਚਰ ਨੂੰ ਗਲੋਬਲ ਯੂਜ਼ਰਸ ਲਈ ਵੀ ਪੇਸ਼ ਕਰ ਰਹੀ ਹੈ।