ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਕੰਪਨੀ ਨੇ 'PassKey' ਫੀਚਰ ਨੂੰ ਪੇਸ਼ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨੂੰ ਪਹਿਲਾ ਸਿਰਫ਼ ਬੀਟਾ ਟੈਸਟਰਾਂ ਲਈ ਪੇਸ਼ ਕੀਤਾ ਗਿਆ ਸੀ, ਪਰ ਹੁਣ ਕੰਪਨੀ 'PassKey' ਫੀਚਰ ਨੂੰ ਸਾਰੇ ਯੂਜ਼ਰਸ ਲਈ ਲਿਆ ਰਹੀ ਹੈ। WABetaInfo ਨੇ ਇਸ ਅਪਡੇਟ ਨੂੰ ਐਪ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ iOS 24.9.78 'ਚ ਦੇਖਿਆ ਹੈ।
ਵਟਸਐਪ ਨੇ ਯੂਜ਼ਰਸ ਲਈ ਪੇਸ਼ ਕੀਤਾ 'PassKey' ਫੀਚਰ, ਇਸ ਤਰ੍ਹਾਂ ਕਰ ਸਕੋਗੇ ਇਸਤੇਮਾਲ - WhatsApp PassKey Feature - WHATSAPP PASSKEY FEATURE
WhatsApp PassKey Feature: ਵਟਸਐਪ ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਨਾਮ PassKey ਹੈ। ਦੱਸ ਦਈਏ ਕਿ ਕੰਪਨੀ ਨੇ ਕੁਝ ਦਿਨ ਪਹਿਲਾ ਹੀ 'PassKey' ਫੀਚਰ ਨੂੰ ਬੀਟਾ ਟੈਸਟਰਾਂ ਲਈ ਰੋਲਆਊਟ ਕੀਤਾ ਸੀ। ਹੁਣ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ।
Published : May 14, 2024, 12:06 PM IST
'PassKey' ਫੀਚਰ ਦੀ ਵਰਤੋ:PassKey ਫੀਚਰ ਯੂਜ਼ਰਸ ਦੇ ਵਟਸਐਪ ਅਕਾਊਂਟ ਨੂੰ 6 ਅੱਖਰਾਂ ਦੇ ਕੋਡ ਦੀ ਜਗ੍ਹਾਂ ਲੌਗਇਨ ਲਈ ਡਿਵਾਈਸ ਪਾਸਕੋਡ ਜਾਂ ਬਾਇਓਮੈਟ੍ਰਿਕ ਪ੍ਰਮਾਣੀਕਰਨ ਦਾ ਆਪਸ਼ਨ ਦਿੰਦਾ ਹੈ। WABetaInfo ਨੇ ਇਸ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਚੇਂਜਲੌਗ ਨੂੰ ਦੇਖ ਸਕਦੇ ਹੋ। ਇਸ ਚੇਂਜਲੌਗ 'ਚ ਜਨਰੇਟ 'PassKey' ਦਾ ਵੀ ਆਪਸ਼ਨ ਮੌਜ਼ੂਦ ਹੈ। ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਹੋਰ ਵੀ ਮਜ਼ਬੂਤ ਹੋਵੇਗੀ।
- ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਜਲਦ ਮਿਲੇਗਾ 'Screen Capture Block' ਫੀਚਰ, ਹੁਣ ਯੂਜ਼ਰਸ ਨਹੀਂ ਲੈ ਸਕਣਗੇ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - Screen Capture Block Feature
- ਵਟਸਐਪ ਦਾ ਬਦਲੇਗਾ ਲੁੱਕ, ਇਨ੍ਹਾਂ ਯੂਜ਼ਰਸ ਨੂੰ ਮਿਲਣਗੇ ਨਵੇਂ ਡਿਜ਼ਾਈਨ ਦੇ ਨਾਲ ਇਹ ਸ਼ਾਨਦਾਰ ਫੀਚਰਸ - WhatsApp Latest News
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Sticker Creation Shortcuts' ਫੀਚਰ, ਸਾਹਮਣੇ ਆਇਆ ਸਕ੍ਰੀਨਸ਼ਾਰਟ - WhatsApp Sticker Creation Shortcuts
ਵੀਡੀਓ ਕਾਲ ਦੌਰਾਨ ਆਡੀਓ ਸਪੋਰਟ: ਇਸਦੇ ਨਾਲ ਹੀ, ਨਵੇਂ ਅਪਡੇਟ 'ਚ ਦੂਜੇ ਐਪਾਂ ਤੋਂ ਕੰਟੈਕਟ ਸ਼ੇਅਰਿੰਗ ਨੂੰ ਵੀ ਬਿਹਤਰ ਕੀਤਾ ਗਿਆ ਹੈ। ਕੰਪਨੀ ਇਨ੍ਹਾਂ ਐਪਾਂ ਤੋਂ ਹਾਈ ਗੁਣਵੱਤਾ ਤਸਵੀਰਾਂ ਅਤੇ ਵੀਡੀਓ ਭੇਜਣ ਦਾ ਆਪਸ਼ਨ ਯੂਜ਼ਰਸ ਨੂੰ ਦੇ ਰਹੀ ਹੈ। ਇਸ ਤੋਂ ਇਲਾਵਾ, ਵਟਸਐਪ ਇਸ ਨਵੇਂ ਅਪਡੇਟ 'ਚ ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰਿੰਗ ਲਈ ਆਡੀਓ ਸਪੋਰਟ ਵੀ ਆਫ਼ਰ ਕਰ ਰਹੀ ਹੈ। ਕੰਪਨੀ ਨਵੇਂ ਅਪਡੇਟ ਨੂੰ ਯੂਜ਼ਰਸ ਲਈ ਹੌਲੀ-ਹੌਲੀ ਰੋਲਆਊਟ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਇਹ ਅਪਡੇਟ iOS ਯੂਜ਼ਰਸ ਨੂੰ ਮਿਲ ਜਾਵੇਗਾ।