ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਆਪਣੇ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਬਣਾਉਣਾ ਚਾਹੁੰਦੀ ਹੈ। ਇਸ ਲਈ ਹੁਣ ਕੰਪਨੀ ਨੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ 'Context Card' ਫੀਚਰ ਪੇਸ਼ ਕੀਤਾ ਹੈ। ਇਹ ਨਵਾਂ ਫੀਚਰ ਕਿਸੇ ਵੀ ਯੂਜ਼ਰਸ ਦਾ ਨੰਬਰ ਸੇਵ ਨਾ ਕਰਨ ਦੀ ਸਥਿਤੀ 'ਚ ਕੰਮ ਆਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਜਦੋ ਕਿਸੇ ਵੀ ਯੂਜ਼ਰ ਦੁਆਰਾ ਤੁਹਾਨੂੰ ਵਟਸਐਪ ਗਰੁੱਪ 'ਚ ਜੋੜਿਆ ਜਾਵੇਗਾ, ਤਾਂ ਇਸ ਗਰੁੱਪ ਨੂੰ ਲੈ ਕੇ ਤੁਸੀਂ ਪਹਿਲਾ ਹੀ ਤੈਅ ਕਰ ਸਕੋਗੇ ਕਿ ਇਸ ਗਰੁੱਪ ਦਾ ਹਿੱਸਾ ਬਣਨਾ ਹੈ ਜਾਂ ਨਹੀਂ।
ਵਟਸਐਪ ਨੇ ਰੋਲਆਊਟ ਕੀਤਾ ਪ੍ਰਾਈਵੇਸੀ ਫੀਚਰ, ਗਰੁੱਪ ਨਾਲ ਜੁੜਨ ਵਾਲੇ ਲੋਕਾਂ ਲਈ ਹੈ ਖਾਸ - WhatsApp Context Card Feature - WHATSAPP CONTEXT CARD FEATURE
WhatsApp Context Card Feature: ਵਟਸਐਪ ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਪ੍ਰਾਈਵੇਸੀ ਫੀਚਰ ਰੋਲਆਊਟ ਕੀਤਾ ਹੈ। ਇਹ ਫੀਚਰ ਅਣਜਾਣ ਗਰੁੱਪਾਂ 'ਚ ਜੁੜਨ ਨਾਲ ਸਬੰਧਿਤ ਹੈ। ਨਵੇਂ ਫੀਚਰ ਦੇ ਨਾਲ ਕਿਸੇ ਵੀ ਅਣਜਾਣ ਗਰੁੱਪ ਨੂੰ ਲੈ ਕੇ ਵਟਸਐਪ ਯੂਜ਼ਰਸ ਇਹ ਪਹਿਲਾ ਹੀ ਤੈਅ ਕਰ ਸਕਣਗੇ ਕਿ ਉਹ ਗਰੁੱਪ 'ਚ ਜੁੜਨਾ ਚਾਹੁੰਦੇ ਹਨ ਜਾਂ ਨਹੀਂ।
Published : Jul 10, 2024, 10:06 AM IST
'Context Card' ਫੀਚਰ ਕਿਵੇਂ ਕੰਮ ਕਰੇਗਾ?: 'Context Card' ਕੰਮ ਦਾ ਫੀਚਰ ਹੋਵੇਗਾ। ਵਟਸਐਪ ਯੂਜ਼ਰਸ ਨੂੰ 'Context Card' ਫੀਚਰ ਰਾਹੀ ਕਿਸੇ ਵੀ ਅਣਜਾਣ ਗੁਰੁੱਪ ਨੂੰ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਪਹਿਲਾ ਹੀ ਮਿਲ ਜਾਵੇਗੀ। ਇਸ ਫੀਚਰ ਰਾਹੀ ਯੂਜ਼ਰਸ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਅਣਜਾਣ ਗਰੁੱਪ 'ਚ ਕਿਸਨੇ ਐਡ ਕੀਤਾ ਹੈ, ਗਰੁੱਪ ਕ੍ਰਿਏਟ ਕਿਸਨੇ ਕੀਤਾ ਹੈ ਅਤੇ ਗਰੁੱਪ ਕਦੋ ਕ੍ਰਿਏਟ ਕੀਤਾ ਗਿਆ ਹੈ।
- ਵਟਸਐਪ ਨੇ ਕੈਮਰੇ 'ਚ ਪੇਸ਼ ਕੀਤਾ ਸ਼ਾਨਦਾਰ ਫੀਚਰ, ਹੁਣ ਵੀਡੀਓ ਰਿਕਾਰਡ ਕਰਨਾ ਹੋਵੇਗਾ ਮਜ਼ੇਦਾਰ - WhatsApp New Update
- ਵਟਸਐਪ 'ਚ ਜਲਦ ਮਿਲੇਗਾ ਮਜ਼ੇਦਾਰ ਫੀਚਰ, AI ਰਾਹੀ ਤਸਵੀਰਾਂ ਨੂੰ ਕਰ ਸਕੋਗੇ ਐਡਿਟ - Meta AI on WhatsApp
- ਵਟਸਐਪ ਲੈ ਕੇ ਆਇਆ 'Camera Video Note' ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Camera Video Note Feature
ਇਨ੍ਹਾਂ ਯੂਜ਼ਰਸ ਨੂੰ ਮਿਲ ਰਿਹਾ 'Context Card' ਫੀਚਰ: ਵਟਸਐਪ ਗਰੁੱਪ ਨਾਲ ਜੁੜਿਆ ਇਹ ਫੀਚਰ ਰੋਲਆਊਟ ਹੋਣਾ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ 'Context Card' ਫੀਚਰ ਸਾਰੇ ਵਟਸਐਪ ਯੂਜ਼ਰਸ ਲਈ ਆਉਣ ਵਾਲੇ ਹਫ਼ਤਿਆਂ 'ਚ ਪੇਸ਼ ਕਰ ਦਿੱਤਾ ਜਾਵੇਗਾ।