ਹੈਦਰਾਬਾਦ:ਸੂਰ ਕੱਟਣ ਦਾ ਘੁਟਾਲਾ, ਜਿਸਨੂੰ ਪਿਗ ਬੁਚਰਿੰਗ ਸਕੈਮ ਵੀ ਕਿਹਾ ਜਾਂਦਾ ਹੈ, ਦੇ ਮਾਮਲੇ ਵਧਦੇ ਜਾ ਰਹੇ ਹਨ। ਗ੍ਰਹਿ ਮੰਤਰਾਲੇ (ਐਮਐਚਏ) ਨੇ ਵੀਰਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ਸਾਈਬਰ ਧੋਖਾਧੜੀ ਦੇ ਇਸ ਨਵੇਂ ਰੂਪ ਦੇ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ। ਇਸ ਰਾਹੀ ਬੇਰੁਜ਼ਗਾਰ ਨੌਜ਼ਵਾਨਾਂ, ਘਰੇਲੂ ਔਰਤਾਂ ਅਤੇ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ।
ਪਿਗ ਬੁਚਰਿੰਗ ਸਕੈਮ ਕੀ ਹੈ?
ਪਿਗ ਬੁਚਰਿੰਗ ਸਕੈਮ ਵਿੱਚ ਇੱਕ ਸਾਈਬਰ ਅਪਰਾਧੀ ਸ਼ਾਮਲ ਹੁੰਦਾ ਹੈ ਜੋ ਹਫ਼ਤੇ ਜਾਂ ਮਹੀਨੇ ਨਹੀਂ ਸਗੋਂ ਕਈ ਸਮੇਂ ਤੱਕ ਇੱਕ ਹੀ ਨਿਸ਼ਾਨੇ 'ਤੇ ਆਪਣੀ ਨਜ਼ਰ ਰੱਖਦਾ ਹੈ। ਇਸ ਸਕੈਮ ਦੌਰਾਨ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਪਹਿਲਾ ਉਸਦਾ ਭਰੋਸਾ ਹਾਸਿਲ ਕਰਦਾ ਹੈ।
ਇੱਕ ਸਾਲ ਪਹਿਲਾ ਅਮਰੀਕਾ 'ਚ ਦੇਖਿਆ ਗਿਆ ਸੀ ਮਾਮਲਾ
ਦੱਸ ਦੇਈਏ ਕਿ ਇੱਕ ਸਾਲ ਪਹਿਲਾਂ ਅਮਰੀਕਾ ਵਿੱਚ ਇੱਕ ਭਾਰਤੀ ਸਾਫਟਵੇਅਰ ਪੇਸ਼ੇਵਰ ਇਸ ਘੁਟਾਲੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਨਾਲ ਉਸਦਾ ਲਗਭਗ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਵਿਅਕਤੀ ਦੀ ਮੁਸੀਬਤ ਇੱਕ ਡੇਟਿੰਗ ਐਪ 'ਤੇ ਰੋਮਾਂਸ ਨਾਲ ਸ਼ੁਰੂ ਹੋਈ ਸੀ, ਜਿੱਥੇ ਉਹ ਫਿਲਾਡੇਲਫੀਆ ਵਿੱਚ ਇੱਕ ਫ੍ਰੈਂਚ ਵਾਈਨ ਵਪਾਰੀ ਐਨਸੇਲ ਨੂੰ ਮਿਲੇ। ਜਲਦ ਹੀ ਉਨ੍ਹਾਂ ਨੇ ਇੱਕ ਦੂਜੇ ਦਾ ਨੰਬਰ ਲੈ ਕੇ ਵਟਸਐਪ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। Ancel ਨੇ ਉਸ ਵਿਅਕਤੀ ਦਾ ਭਰੋਸਾ ਜਿੱਤਣ ਲਈ ਆਪਣੀ ਪ੍ਰੋਫਾਇਲ ਨੂੰ ਸਹੀਂ ਦਿਖਾਇਆ। Ancel ਦੇ ਕਹਿਣ 'ਤੇ ਉਸ ਵਿਅਕਤੀ ਨੇ ਇੱਕ ਜਾਇਜ਼ ਕ੍ਰਿਪਟੋ ਵਪਾਰ ਐਪ ਨੂੰ ਡਾਊਨਲੋਡ ਕੀਤਾ ਅਤੇ ਆਪਣੀ ਬਚਤ ਲਈ ਇਸ 'ਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਸ਼ੁਰੂਆਤੀ ਨਿਵੇਸ਼ ਸਫਲ ਲੱਗ ਰਿਹਾ ਸੀ ਅਤੇ ਲਾਭ ਵੀ ਨਜ਼ਰ ਆ ਰਿਹਾ ਸੀ। ਜਦੋਂ ਐਪ ਤੋਂ ਪੈਸੇ ਕਢਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਇਸ ਐਪ ਨੇ ਨਿੱਜੀ ਟੈਕਸ ਦੀ ਮੰਗ ਕੀਤੀ ਤਾਂ ਉਸ ਵਿਅਕਤੀ ਨੂੰ ਸ਼ੱਕ ਹੋਇਆ। ਸੱਚਾਈ ਉਦੋਂ ਸਾਹਮਣੇ ਆਈ, ਜਦੋਂ ਲੰਡਨ ਵਿੱਚ ਦੱਤਾ ਦੇ ਭਰਾ ਨੇ ਐਨਸੇਲ ਦੀ ਅਸਲ ਪਛਾਣ ਲੱਭੀ।
ਸਿੰਗਾਪੁਰ ਦਾ ਮਾਮਲਾ
ਅਜਿਹੇ ਘੁਟਾਲੇ ਦਾ ਸ਼ਿਕਾਰ ਹੋਣ ਵਿੱਚ ਦੱਤਾ ਇਕੱਲਾ ਨਹੀਂ ਹੈ ਸਗੋਂ ਸਿੰਗਾਪੁਰ ਵਿੱਚ ਇੱਕ 37 ਸਾਲਾ ਮਲੇਸ਼ੀਅਨ ਨਰਸ ਨੇ COVID-19 ਪਾਬੰਦੀਆਂ ਦੌਰਾਨ ਔਨਲਾਈਨ ਸਾਥੀ ਦੀ ਮੰਗ ਕਰਨ ਦੌਰਾਨ ਇਸ ਧੋਖਾਧੜੀ ਦੇ ਕਾਰਨ $270,000 ਤੋਂ ਵੱਧ ਦਾ ਨੁਕਸਾਨ ਕਰਵਾਇਆ। ਪਿਆਰ ਲੱਭਣ ਦੀ ਬਜਾਏ ਉਸਨੂੰ ਧੋਖਾਧੜੀ ਵਾਲੇ ਪਲੇਟਫਾਰਮ ਵਿੱਚ ਨਿਵੇਸ਼ ਕਰਨ, ਕਰਜ਼ੇ ਦੁਆਰਾ ਫੰਡ ਕੀਤੇ ਸਾਰੇ ਪੈਸੇ ਗੁਆਉਣ, ਆਪਣੀ ਕਾਰ ਵੇਚਣ, ਦੋਸਤਾਂ ਅਤੇ ਪਰਿਵਾਰ ਤੋਂ ਉਧਾਰ ਲੈਣ ਅਤੇ ਆਪਣਾ ਘਰ ਗਿਰਵੀ ਰੱਖਣ ਲਈ ਧੋਖਾ ਦਿੱਤਾ ਗਿਆ।
ਸਾਨ ਫਰਾਂਸਿਸਕੋ ਦਾ ਮਾਮਲਾ
ਇਸੇ ਤਰ੍ਹਾਂ ਸਾਨ ਫਰਾਂਸਿਸਕੋ ਦੇ ਇੱਕ 52 ਸਾਲਾ ਵਿਅਕਤੀ ਨੂੰ ਜੈਸਿਕਾ ਨੇ ਵਟਸਐਪ 'ਤੇ ਧੋਖਾ ਦਿੱਤਾ। ਉਸਨੇ ਨਿੱਜੀ ਕਹਾਣੀਆਂ ਨਾਲ ਉਸ ਵਿਅਕਤੀ ਦਾ ਵਿਸ਼ਵਾਸ ਜਿੱਤਿਆ ਅਤੇ ਉਸਨੂੰ ਇੱਕ ਧੋਖੇਬਾਜ਼ ਐਪ ਰਾਹੀਂ ਕ੍ਰਿਪਟੋਕੁਰੰਸੀ ਵਿੱਚ ਨਿਵੇਸ਼ ਕਰਨ ਲਈ ਮਨਾ ਲਿਆ। ਲਾਲ ਝੰਡਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਵਿਅਕਤੀ ਨੇ ਪੈਸੇ ਉਧਾਰ ਲਏ ਅਤੇ $1 ਮਿਲੀਅਨ ਤੋਂ ਵੱਧ ਨਿਵੇਸ਼ ਕਰਨ ਲਈ ਇੱਕ ਘਰੇਲੂ ਇਕਵਿਟੀ ਲਾਈਨ ਆਫ਼ ਕ੍ਰੈਡਿਟ (HELOC) ਲਿਆ ਅਤੇ ਆਪਣੇ ਸਾਰੇ ਪੈਸੇ ਗੁਆ ਲਏ।
ਗ੍ਰਹਿ ਮੰਤਰਾਲੇ ਨੇ ਦਿੱਤੀ ਚੇਤਾਵਨੀ
ਭਾਰਤ ਵਿੱਚ ਵੀ ਇਸ ਸਕੈਮ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਦੇਖਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਿਵੇਸ਼ ਧੋਖਾਧੜੀ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਇਹ ਘੁਟਾਲਾ ਮੁੱਖ ਤੌਰ 'ਤੇ ਵਿਦਿਆਰਥੀਆਂ, ਬੇਰੁਜ਼ਗਾਰ ਨੌਜਵਾਨਾਂ, ਘਰੇਲੂ ਔਰਤਾਂ ਅਤੇ ਦੇਸ਼ ਵਿੱਚ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਦੇ ਨਤੀਜੇ ਵਜੋਂ ਕਾਫੀ ਵਿੱਤੀ ਨੁਕਸਾਨ ਹੁੰਦਾ ਹੈ।
ਚੀਨ ਵਿੱਚ ਪਹਿਲਾ ਘੁਟਾਲਾ ਰਿਪੋਰਟ ਕੀਤਾ ਗਿਆ ਸੀ
ਮੰਨਿਆ ਜਾਂਦਾ ਹੈ ਕਿ ਪਿਗ ਬੁਚਰਿੰਗ ਸਕੈਮ ਦੀ ਪਹਿਲੀ ਘਟਨਾ 2026 ਵਿੱਚ ਚੀਨ ਵਿੱਚ ਰਿਪੋਰਟ ਕੀਤੀ ਗਈ ਸੀ। ਇਹ ਘੁਟਾਲੇਬਾਜ਼ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਆਸਾਨੀ ਨਾਲ ਧੋਖਾ ਖਾ ਜਾਂਦੇ ਹਨ। ਸਾਈਬਰ ਅਪਰਾਧੀ ਸਮੇਂ ਦੇ ਨਾਲ ਇਨ੍ਹਾਂ ਪੀੜਤਾਂ ਦਾ ਵਿਸ਼ਵਾਸ ਜਿੱਤਦੇ ਹਨ ਅਤੇ ਅੰਤ ਵਿੱਚ ਉਨ੍ਹਾਂ ਨੂੰ ਕ੍ਰਿਪਟੋਕੁਰੰਸੀ ਜਾਂ ਹੋਰ ਪ੍ਰਤੀਤ ਹੋਣ ਵਾਲੀਆਂ ਲਾਭਦਾਇਕ ਸਕੀਮਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਪੈਸੇ ਚੋਰੀ ਕਰ ਲੈਂਦੇ ਹਨ।
ਪਿਗ ਬੁਚਰਿੰਗ ਸਕੈਮ ਕਿਵੇਂ ਕੰਮ ਕਰਦਾ ਹੈ?
ਸ਼ੁਰੂਆਤੀ ਸੰਪਰਕ: ਧੋਖਾਧੜੀ ਕਰਨ ਵਾਲੇ ਅਕਸਰ ਸੋਸ਼ਲ ਮੀਡੀਆ ਜਾਂ ਡੇਟਿੰਗ ਪਲੇਟਫਾਰਮਾਂ 'ਤੇ ਸੰਪਰਕ ਸ਼ੁਰੂ ਕਰਦੇ ਹਨ ਅਤੇ ਨਕਲੀ ਤਸਵੀਰਾਂ ਲਗਾ ਕੇ ਪ੍ਰੋਫਾਈਲ ਤਿਆਰ ਕਰਦੇ ਹਨ। ਕਈ ਠੱਗ ਫੋਨ ਨੰਬਰਾਂ 'ਤੇ ਵੀ ਮੈਸੇਜ ਭੇਜਦੇ ਹਨ। ਜੇਕਰ ਪ੍ਰਾਪਤਕਰਤਾ ਜਵਾਬ ਦਿੰਦਾ ਹੈ, ਤਾਂ ਧੋਖੇਬਾਜ਼ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗਾ। ਗ੍ਰਹਿ ਮੰਤਰਾਲੇ ਦੀ ਰਿਪੋਰਟ ਵਿੱਚ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਲਈ ਗੂਗਲ ਸਰਵਿਸ ਪਲੇਟਫਾਰਮ, ਗੂਗਲ ਇਸ਼ਤਿਹਾਰਾਂ ਅਤੇ ਸਪਾਂਸਰ ਕੀਤੇ ਫੇਸਬੁੱਕ ਵਿਗਿਆਪਨਾਂ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ।
ਬਿਲਡਿੰਗ ਟਰੱਸਟ: ਇੱਕ ਵਾਰ ਸੰਪਰਕ ਸਥਾਪਤ ਹੋ ਜਾਣ 'ਤੇ ਧੋਖੇਬਾਜ਼ ਦਾ ਟੀਚਾ ਪੀੜਿਤ ਦਾ ਭਰੋਸਾ ਜਿੱਤਣਾ ਹੁੰਦਾ ਹੈ। ਇਹ ਹਫ਼ਤਿਆਂ ਜਾਂ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਇਸ ਸਮੇਂ ਦੌਰਾਨ ਧੋਖਾਧੜੀ ਕਰਨ ਵਾਲੇ ਆਪਣੇ ਕਾਰੋਬਾਰੀ ਸੂਝ-ਬੂਝ ਅਤੇ ਕ੍ਰਿਪਟੋਕਰੰਸੀ ਵਿੱਚ ਸਫਲਤਾ ਦਾ ਅਚਾਨਕ ਜ਼ਿਕਰ ਕਰਨਗੇ। ਕਈ ਵਾਰ ਪੀੜਤਾਂ ਨੂੰ ਨਿਵੇਸ਼ਾਂ ਬਾਰੇ ਚਰਚਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨਾਲ ਇੱਕ ਗਰੁੱਪ ਚੈਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਸਾਰੇ ਘੁਟਾਲੇ ਕਰਨ ਵਾਲੇ ਜਾਂ ਮਲਟੀਪਲ ਪ੍ਰੋਫਾਈਲਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਹੁੰਦੇ ਹਨ। ਧੋਖਾਧੜੀ ਕਰਨ ਵਾਲਾ ਫਿਰ ਪੀੜਿਤ ਨੂੰ ਆਨਲਾਈਨ ਨਿਵੇਸ਼ ਵੈੱਬਸਾਈਟਾਂ 'ਤੇ ਖਾਤੇ ਖੋਲ੍ਹਣ ਅਤੇ ਸ਼ੈੱਲ ਕੰਪਨੀਆਂ ਨੂੰ ਵਾਇਰ ਟ੍ਰਾਂਸਫਰ ਰਾਹੀਂ ਜਾਂ ਜਾਇਜ਼ ਵਰਚੁਅਲ ਐਸੇਟ ਸਰਵਿਸ ਪ੍ਰੋਵਾਈਡਰਾਂ (VASPs) ਜਾਂ ਕ੍ਰਿਪਟੋਕਰੰਸੀ ਐਕਸਚੇਂਜਾਂ ਰਾਹੀਂ ਪੈਸੇ ਜਮ੍ਹਾ ਕਰਨ ਦੀ ਸਲਾਹ ਦਿੰਦਾ ਹੈ।