ਹੈਦਰਾਬਾਦ: ਵੀਵੋ ਆਪਣੀ X200 ਫਲੈਗਸ਼ਿਪ ਸੀਰੀਜ਼ ਨੂੰ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਸੀਰੀਜ਼ ਕੱਲ ਭਾਰਤ 'ਚ ਲਾਂਚ ਹੋ ਰਹੀ ਹੈ। ਜਾਣਕਾਰੀ ਮੁਤਾਬਕ ਕੰਪਨੀ 12 ਦਸੰਬਰ ਨੂੰ ਇੱਕ ਲਾਂਚ ਈਵੈਂਟ ਦੌਰਾਨ Vivo X200 Pro ਅਤੇ Vivo X200 ਨੂੰ ਪੇਸ਼ ਕਰੇਗੀ।
ਦੱਸਿਆ ਜਾ ਰਿਹਾ ਹੈ ਕਿ Vivo X200 Pro 'ਚ ਕੁਝ ਇੰਡਸਟਰੀ-ਲੀਡ ਫੀਚਰਸ ਦਿੱਤੇ ਜਾਣਗੇ। ਇਹ ਭਾਰਤ ਦਾ ਪਹਿਲਾ ਸਮਾਰਟਫੋਨ ਵੀ ਹੈ, ਜਿਸ ਵਿੱਚ 200 ਮੈਗਾਪਿਕਸਲ ਦਾ APO ਟੈਲੀਫੋਟੋ ਕੈਮਰਾ ਹੋਵੇਗਾ। ਦੂਜੇ ਪਾਸੇ Vivo X200 ਵਿੱਚ ਕੁਝ ਫਲੈਗਸ਼ਿਪ-ਲੈਵਲ ਕੈਮਰਾ ਫੀਚਰਸ ਦੇ ਨਾਲ-ਨਾਲ ਟਾਪ-ਆਫ-ਦੀ-ਲਾਈਨ ਫੀਚਰਸ ਵੀ ਹੋਣਗੇ।
Vivo X200 ਸੀਰੀਜ਼ ਦੀ ਲਾਂਚ ਡੇਟ
ਵੀਵੋ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੀ ਫਲੈਗਸ਼ਿਪ ਸੀਰੀਜ਼ ਨੂੰ ਲਾਂਚ ਕਰਨ ਲਈ ਇੱਕ ਲਾਂਚ ਈਵੈਂਟ ਆਯੋਜਿਤ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਲਾਂਚ ਈਵੈਂਟ ਦੌਰਾਨ Vivo X200 Pro ਅਤੇ Vivo X200 ਨੂੰ ਲਾਂਚ ਕਰੇਗੀ। ਇਹ ਸਮਾਗਮ ਕੱਲ ਦੁਪਹਿਰ 12:00 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ। ਈਵੈਂਟ ਨੂੰ ਯੂਟਿਊਬ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ ਅਤੇ ਕੰਪਨੀ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਰੀਅਲ-ਟਾਈਮ ਅਪਡੇਟਸ ਉਪਲਬਧ ਹੋਣਗੇ।
Vivo X200 Pro ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Vivo X200 Pro ਵਿੱਚ ਪ੍ਰੀਮੀਅਮ ਡਿਜ਼ਾਈਨ ਦੇ ਨਾਲ-ਨਾਲ ਫਲੈਗਸ਼ਿਪ ਫੀਚਰ ਵੀ ਦਿੱਤੇ ਜਾ ਸਕਦੇ ਹਨ। ਇਸ ਸਮਾਰਟਫੋਨ 'ਚ ਰਿਅਰ ਪੈਨਲ 'ਤੇ ਕੈਮਰਾ ਮੋਡਿਊਲ ਅਤੇ ਗਲਾਸ ਬੈਕ ਮਿਲ ਸਕਦਾ ਹੈ। ਫੋਨ ਨੂੰ ਟਾਈਟੇਨੀਅਮ ਗ੍ਰੇ ਅਤੇ ਮਿਡਨਾਈਟ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।
ਖਾਸ ਗੱਲ ਇਹ ਹੈ ਕਿ Vivo X200 Pro ਭਾਰਤ ਦਾ ਅਜਿਹਾ ਪਹਿਲਾ ਸਮਾਰਟਫੋਨ ਹੋਣ ਜਾ ਰਿਹਾ ਹੈ, ਜਿਸ 'ਚ 200 ਮੈਗਾਪਿਕਸਲ ਦਾ APO ਟੈਲੀਫੋਟੋ ਸੈਂਸਰ ਮਿਲੇਗਾ। ਇਹ ਸਮਾਰਟਫੋਨ ਪੈਰੀਸਕੋਪ ਸੈਂਸਰ ਨਾਲ ਲੈਸ ਹੋਵੇਗਾ ਅਤੇ ਇਸ 'ਚ ਆਪਟੀਕਲ ਜ਼ੂਮ ਉਪਲਬਧ ਹੋਵੇਗਾ। ਹੈਂਡਸੈੱਟ ਵਿੱਚ T* ਕੋਟਿੰਗ ਅਤੇ OIS ਸਪੋਰਟ ਵਾਲਾ 50-ਮੈਗਾਪਿਕਸਲ ਦਾ Sony LYT-818 ਪ੍ਰਾਇਮਰੀ ਸੈਂਸਰ ਅਤੇ 50-ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਵੀ ਦਿੱਤਾ ਜਾ ਸਕਦਾ ਹੈ।
Vivo X200 Pro ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32-ਮੈਗਾਪਿਕਸਲ ਸੈਂਸਰ ਹੋਣ ਦੀ ਉਮੀਦ ਹੈ। ਇਸ ਫਲੈਗਸ਼ਿਪ ਡਿਵਾਈਸ ਨੂੰ 6.78 ਇੰਚ ਦੀ ਕਵਾਡ-ਕਰਵਡ 8T LTPS AMOLED ਡਿਸਪਲੇ ਮਿਲ ਸਕਦੀ ਹੈ, ਜੋ 1260x2800 ਪਿਕਸਲ ਦਾ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ।
ਇਸ ਸਮਾਰਟਫੋਨ 'ਚ MediaTek Dimension 9400 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਇਹ ਇੱਕ ਨਵੀਂ V3+ ਇਮੇਜਿੰਗ ਚਿੱਪ ਨਾਲ ਵੀ ਲੈਸ ਹੈ, ਜੋ ਪ੍ਰੋ-ਗ੍ਰੇਡ ਕੈਮਰਾ ਪ੍ਰਦਰਸ਼ਨ ਪ੍ਰਦਾਨ ਕਰਦੀ ਹੈ। ਇਸ ਸਮਾਰਟਫੋਨ 'ਚ 16GB ਰੈਮ ਅਤੇ 1TB ਤੱਕ UFS 4.0 ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। Vivo X200 Pro ਨੂੰ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ 6,000mAh ਦੀ ਬੈਟਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ 30W ਵਾਇਰਲੈੱਸ ਫਲੈਸ਼ ਚਾਰਜਿੰਗ ਨੂੰ ਵੀ ਸਪੋਰਟ ਕਰੇਗਾ।