ਪੰਜਾਬ

punjab

ETV Bharat / technology

Vivo X Fold 3 Pro ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo X Fold 3 Pro Launch Date

Vivo X Fold 3 Pro Launch Date: Vivo ਆਪਣੇ ਗ੍ਰਾਹਕਾਂ ਲਈ Vivo X Fold 3 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਜਾ ਰਿਹਾ ਹੈ।

Vivo X Fold 3 Pro Launch Date
Vivo X Fold 3 Pro Launch Date (Twitter)

By ETV Bharat Tech Team

Published : Jun 3, 2024, 3:28 PM IST

ਹੈਦਰਾਬਾਦ:Vivo X Fold 3 Pro ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਰਹਿ ਗਏ ਹਨ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ। Vivo X Fold 3 Pro ਸਮਾਰਟਫੋਨ 6 ਜੂਨ ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਇਹ ਕੰਪਨੀ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਹੋਵੇਗਾ। ਕੰਪਨੀ ਨੇ ਬੀਤੇ ਦਿਨੀ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਹੈ। ਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ ਇਸਦੇ ਫੀਚਰਸ ਵੀ ਸਾਹਮਣੇ ਆ ਗਏ ਹਨ।

Vivo X Fold 3 Pro ਸਮਾਰਟਫੋਨ ਦੀ ਕੀਮਤ:ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਚੀਨ ਵਿੱਚ ਪਿਛਲੇ ਸਾਲ 1.17 ਲੱਖ ਦੀ ਕੀਮਤ ਦੇ ਨਾਲ ਲਿਆਂਦਾ ਗਿਆ ਸੀ। ਹੁਣ ਭਾਰਤ 'ਚ ਇਸ ਫੋਨ ਨੂੰ 1 ਲੱਖ 50 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰ, ਵੀਵੋ ਇੰਡੀਆਂ ਦੇ ਔਨਲਾਈਨ ਸਟੋਰ ਅਤੇ ਔਫਲਾਈਨ ਰਿਟੇਲ ਚੈਨਲਾਂ ਦੇ ਰਾਹੀ ਖਰੀਦ ਸਕੋਗੇ।

Vivo X Fold 3 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 8.03 ਇੰਚ ਦੀ AMOLED LTPO ਫੋਲਡਿੰਗ ਡਿਸਪਲੇ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਫੋਨ 'ਚ ਤੁਹਾਨੂੰ 6.53 ਇੰਚ ਦਾ ਕਵਰ ਡਿਸਪਲੇ ਵੀ ਮਿਲ ਸਕਦਾ ਹੈ। ਦੋਨੋ ਸਕ੍ਰੀਨ 'ਚ 2480x2200 ਪਿਕਸਲ Resolution, 120Hz ਦੇ ਰਿਫ੍ਰੈਸ਼ ਦਰ ਦਾ ਸਪੋਰਟ ਮਿਲਣ ਦੀ ਉਮੀਦ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm Snapdragon 8 Gen 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ 'ਚ 5,700mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ABOUT THE AUTHOR

...view details