ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਵੀਡੀਓ ਕਾਲਾਂ ਲਈ ਫਿਲਟਰ ਅਤੇ ਬੈਕਗ੍ਰਾਊਂਡ ਫੀਚਰ ਨੂੰ ਰੋਲਆਊਟ ਕੀਤਾ ਸੀ। ਇਹ ਫੀਚਰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਤੱਕ ਪਹੁੰਚ ਜਾਵੇਗਾ। ਇਸ ਤੋਂ ਬਾਅਦ ਹੁਣ ਵਟਸਐਪ ਨੇ View Chat Media Messages ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। WABetaInfo ਨੇ ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ X 'ਤੇ ਪੋਸਟ ਕਰਦੇ ਹੋਏ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ।
WABetaInfo ਨੇ ਸਕ੍ਰੀਨਸ਼ਾਰਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ: ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਕੁਝ ਬੀਟਾ ਟੈਸਟਰਾਂ ਨੂੰ ਮੀਡੀਆ ਵਿਊ ਕਰਦੇ ਸਮੇਂ ਨੈਵੀਗੇਸ਼ਨ ਬਾਰ 'ਚ ਦਿੱਤਾ ਗਿਆ ਨਵਾਂ ਬਟਨ ਦੇਖਣ ਨੂੰ ਮਿਲੇਗਾ। ਇਸ ਬਟਨ ਵਿੱਚ ਯੂਜ਼ਰਸ ਨੂੰ ਦੋ ਸ਼ਾਰਟਕੱਟ ਮਿਲਣਗੇ। ਪਹਿਲਾ ਚੱਲ ਰਹੀ ਗੱਲਬਾਤ ਵਿੱਚ ਸ਼ੇਅਰ ਕੀਤੇ ਗਏ ਸਾਰੇ ਮੀਡੀਆ ਨੂੰ ਦੇਖਣ ਦਾ ਆਪਸ਼ਨ ਦੇਵੇਗਾ, ਜਦਕਿ ਦੂਜਾ ਚੈਟ ਇੰਟਰਫੇਸ 'ਚ ਨਵੇਂ ਮੀਡੀਆ ਨੂੰ ਦੇਖਣ ਦਾ ਆਪਸ਼ਨ ਦੇਵੇਗਾ।