ਹੈਦਰਾਬਾਦ:ਗੂਗਲ ਦੇ ਮਸ਼ਹੂਰ ਯੂਟਿਊਬਰ ਅਤੇ ਸਾਬਕਾ ਨਾਸਾ ਇੰਜੀਨੀਅਰ ਮਾਰਕ ਰੋਬਰ ਨੇ ਆਪਣੀ ਪਾਰਟਨਰਸ਼ਿਪ ਵਿੱਚ ਇੱਕ ਖਾਸ ਪ੍ਰੋਜੈਕਟ ਲਾਂਚ ਕੀਤਾ ਹੈ। ਇਸ ਰਾਹੀਂ ਯੂਜ਼ਰਸ ਨੂੰ ਪੁਲਾੜ 'ਚ ਸੈਲਫ਼ੀ ਕਲਿੱਕ ਕਰਨ ਦਾ ਮੌਕਾ ਮਿਲੇਗਾ। ਇਸ ਪ੍ਰੋਜੈਕਟ ਨੂੰ ਗੂਗਲ ਨੇ CrunchLabs ਅਤੇ T-Mobile ਦੇ ਨਾਲ ਪਾਰਟਨਰਸ਼ਿਪ 'ਚ ਲਾਂਚ ਕੀਤਾ ਹੈ। ਇਹ ਧਰਤੀ 'ਤੇ ਮੌਜ਼ੂਦ ਲੋਕਾਂ ਨੂੰ ਪੁਲਾੜ 'ਚ ਭੇਜੇ ਗਏ ਛੋਟੇ ਸੈਟਾਲਾਈਟਾਂ ਦੇ ਰਾਹੀਂ ਸੈਲਫ਼ੀ ਕਲਿੱਕ ਕਰਨ ਦਾ ਮੌਕਾ ਦੇਵੇਗਾ।
ਮਾਰਕ ਰੋਬਰ ਨੇ CubeSat ਸੈਟਾਲਾਈਟ ਤਿਆਰ ਕੀਤਾ ਹੈ, ਜਿਸਨੂੰ SpaceX ਦੇ Falcon 9 ਰਾਕੇਟ ਰਾਹੀਂ ਪੁਲਾੜ 'ਚ ਭੇਜਿਆ ਗਿਆ ਅਤੇ Transporter 12 ਮਿਸ਼ਨ ਦਾ ਹਿੱਸਾ ਬਣਾਇਆ ਗਿਆ ਹੈ। ਇਸ ਸੈਟਾਲਾਈਟ 'ਚ ਇੱਕ ਗੂਗਲ ਪਿਕਸਲ ਡਿਵਾਈਸ ਵੀ ਲਗਾਈ ਗਈ ਹੈ ਜਿਸਦੇ ਡਿਸਪਲੇ 'ਤੇ ਯੂਜ਼ਰਸ ਦੀਆਂ ਤਸਵੀਰਾਂ ਦਿਖਾਈ ਜਾਣਗੀਆਂ ਅਤੇ ਦੂਜੇ ਕੈਮਰਾ ਨਾਲ ਇਸ ਫੋਟੋ ਦੇ ਨਾਲ ਬੈਂਕਗ੍ਰਾਊਡ 'ਚ ਧਰਤੀ ਨੂੰ ਰੱਖਦੇ ਹੋਏ ਤਸਵੀਰ ਕਲਿੱਕ ਕੀਤੀ ਜਾਵੇਗੀ। ਇਹ ਸੈਲਫ਼ੀ ਤੁਹਾਨੂੰ ਮਿਲੇਗੀ ਅਤੇ ਤੁਸੀਂ ਸ਼ੇਅਰ ਵੀ ਕਰ ਸਕੋਗੇ।
ਸੈਲਫ਼ੀ ਕਰਵਾਉਣ ਲਈ ਫਾਲੋ ਕਰੋ ਇਹ ਸਟੈਪ
ਜੇਕਰ ਤੁਸੀਂ ਸੈਲਫ਼ੀ ਕਰਵਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਤੁਹਾਨੂੰ ਆਪਣੀ ਫੋਟੋ ਸਬਮਿਟ ਕਰਨੀ ਹੋਵੇਗੀ।
- ਇਸ ਲਈ ਯੂਜ਼ਰਸ ਨੂੰ ਵੈੱਬਸਾਈਟ g.co/pixel/spaceselfie 'ਤੇ ਜਾਣਾ ਹੋਵੇਗਾ ਅਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
- ਇਸ ਦੌਰਾਨ ਤੁਹਾਡੀ ਇਮੇਲ ਆਈਡੀ 'ਤੇ ਇੱਕ ਕੋਡ ਭੇਜਿਆ ਜਾਵੇਗਾ।
- ਇਸ ਕੋਡ ਦੇ ਨਾਲ SpaceSelfie.com 'ਤੇ ਜਾਓ ਅਤੇ ਆਪਣੀ ਫੋਟੋ ਅਪਲੋਡ ਕਰੋ।