ਹੈਦਰਾਬਾਦ:ਨੌਕਰੀਆਂ ਲੱਭਣ ਲਈ ਅਲੱਗ-ਅਲੱਗ ਵੈੱਬਸਾਈਟਾਂ 'ਤੇ ਜਾ ਰਹੇ ਲੋਕਾਂ ਲਈ ਇਹ ਖਬਰ ਕੰਮ ਦੀ ਹੋ ਸਕਦੀ ਹੈ। ਦੇਸ਼ 'ਚ ਸਰਕਾਰੀ ਨੌਕਰੀਆਂ ਦੇ ਸਕੈਮ ਵਧਦੇ ਜਾ ਰਹੇ ਹਨ। ਨੌਕਰੀ ਦਾ ਲਾਲਚ ਦਿੰਦੇ ਹੋਏ ਕਈ ਫਰਜ਼ੀ ਵੈੱਬਸਾਈਟਾਂ ਵਿਕਸਿਤ ਹੋ ਚੁੱਕੀਆਂ ਹਨ। ਅਜਿਹੇ 'ਚ ਲੋਕਾਂ ਦਾ ਫਰਜ਼ੀ ਅਤੇ ਅਸਲੀ ਵੈੱਬਸਾਈਟਾਂ 'ਚ ਪਹਿਚਾਣ ਕਰਨਾ ਮੁਸ਼ਕਿਲ ਹੋ ਗਿਆ ਹੈ। ਕਈ ਵਾਰ ਅਸਲੀ ਲੱਗਣ ਵਾਲੀ ਵੈੱਬਸਾਈਟ ਫਰਜ਼ੀ ਹੋ ਸਕਦੀ ਹੈ। ਇਸ ਸਬੰਧ 'ਚ ਹੁਣ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ। PIB ਫੈਕਟ ਚੈੱਕ ਦੇ ਅਧਿਕਾਰਿਤ X ਅਕਾਊਂਟ ਤੋਂ ਇੱਕ ਨਵਾਂ ਪੋਸਟ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ 'ਚ ਇੱਕ ਫਰਜ਼ੀ ਵੈੱਬਸਾਈਟ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਪੋਸਟ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬਸਾਈਟ ਯੂਜ਼ਰਸ ਨੂੰ ਝੂਠੀ ਜਾਣਕਾਰੀ ਦੇ ਰਹੀ ਹੈ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਹੈ। ਇੰਨਾ ਹੀ ਨਹੀਂ, ਇਹ ਵੈੱਬਸਾਈਟ ਇੰਟਰਨੈੱਟ ਯੂਜ਼ਰਸ ਨੂੰ ਫਰਜ਼ੀ ਨੌਕਰੀਆਂ ਦਾ ਆਫ਼ਰ ਵੀ ਦੇ ਰਹੀ ਹੈ।