ਹੈਦਰਾਬਾਦ:Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40 Pro ਸੀਰੀਜ਼ ਨੂੰ ਜਲਦ ਲਾਂਚ ਕਰੇਗਾ। ਇਹ ਸੀਰੀਜ਼ 12 ਅਪ੍ਰੈਲ ਨੂੰ ਪੇਸ਼ ਕੀਤੀ ਜਾ ਰਹੀ ਹੈ। ਇਸ ਸੀਰੀਜ਼ 'ਚ Infinix Note 40 Pro ਅਤੇ Infinix Note 40 Pro ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਸੀਰੀਜ਼ ਦੇ ਲਾਂਚ ਤੋਂ ਪਹਿਲਾ ਅਰਲੀ ਵਰਡ ਸੇਲ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਸੇਲ 'ਚ ਤੁਹਾਨੂੰ ਸ਼ਾਨਦਾਰ ਆਫ਼ਰਸ ਮਿਲਣਗੇ।
Infinix Note 40 Pro ਸੀਰੀਜ਼ ਦੀ ਅਰਲੀ ਵਰਡ ਸੇਲ ਦਾ ਹੋਇਆ ਖੁਲਾਸਾ, ਲਾਂਚ ਦੇ ਦਿਨ ਫੋਨ ਖਰੀਦਣ 'ਤੇ ਮਿਲੇਗਾ ਇਹ ਆਫ਼ਰ - Infinix Note 40 Series Launch Date - INFINIX NOTE 40 SERIES LAUNCH DATE
Infinix Note 40 Pro Series Launch Date: Infinix ਆਪਣੇ ਗ੍ਰਾਹਕਾਂ ਲਈ Infinix Note 40 Pro ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 12 ਅਪ੍ਰੈਲ ਨੂੰ ਭਾਰਤ 'ਚ ਪੇਸ਼ ਕੀਤੀ ਜਾਵੇਗੀ। ਲਾਂਚਿੰਗ ਤੋਂ ਪਹਿਲਾ ਹੁਣ ਇਸ ਸੀਰੀਜ਼ ਦੀ ਅਰਲੀ ਵਰਡ ਸੇਲ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
Published : Apr 7, 2024, 5:32 PM IST
Infinix Note 40 Pro ਸੀਰੀਜ਼ 'ਤੇ ਮਿਲੇਗਾ ਆਫ਼ਰ:ਜੇਕਰ ਤੁਸੀਂ ਇਸ ਸੀਰੀਜ਼ ਨੂੰ ਲਾਂਚ ਦੇ ਦਿਨ ਖਰੀਦਦੇ ਹੋ, ਤਾਂ ਤੁਹਾਨੂੰ ਕਈ ਸ਼ਾਨਦਾਰ ਆਫ਼ਰਸ ਮਿਲ ਸਕਦੇ ਹਨ। Infinix Note 40 Pro ਸੀਰੀਜ਼ ਦੇ ਖਰੀਦਦਾਰਾਂ ਨੂੰ ਲਾਂਚ ਦੇ ਦਿਨ ਡਿਵਾਈਸ ਖਰੀਦਣ 'ਤੇ 4,999 ਰੁਪਏ ਦਾ ਫ੍ਰੀ MagKit ਮਿਲੇਗਾ। ਇਸ MagKit 'ਚ 3,999 ਰੁਪਏ ਦੀ ਕੀਮਤ ਦਾ 3020mAh ਵਾਲਾ Infinix MagPower ਪਾਵਰ ਬੈਂਕ ਅਤੇ 1,000 ਰੁਪਏ ਦਾ MagCase ਕਵਰ ਫ੍ਰੀ 'ਚ ਮਿਲੇਗਾ।
- Realme GT Neo 6 SE ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਸ਼ੇਅਰ ਕੀਤਾ ਟੀਜ਼ਰ - Realme GT Neo 6 SE Launch Date
- Redmi Turbo 3 ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Redmi Turbo 3 Launch Date
- Nothing ਕੰਪਨੀ ਨੇ ਕੀਤਾ ਐਲਾਨ, ਇਸ ਮਹੀਨੇ ਦੋ ਆਡੀਓ ਡਿਵਾਈਸਾਂ ਨੂੰ ਕੀਤਾ ਜਾ ਸਕਦਾ ਹੈ ਪੇਸ਼ - Nothing Ear and Nothing Ear a
Infinix Note 40 Pro ਸੀਰੀਜ਼ ਦੇ ਫੀਚਰਸ: ਭਾਰਤ 'ਚ ਲਾਂਚ ਤੋਂ ਪਹਿਲਾ ਹੀ ਕੰਪਨੀ ਨੇ ਇਸ ਸੀਰੀਜ਼ ਦੇ ਫੀਚਰਸ ਬਾਰੇ ਜਾਣਕਾਰੀ ਦੇ ਦਿੱਤੀ ਸੀ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.8 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸੀਰੀਜ਼ 'ਚ ਕਾਰਨਿੰਗ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਵੀ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਇਨ੍ਹਾਂ ਫੋਨਾਂ 'ਚ ਮੀਡੀਆਟੇਕ Dimensity 7020 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 108MP ਦਾ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। Infinix Note 40 Pro ਸੀਰੀਜ਼ ਨੂੰ ਗ੍ਰੀਨ ਅਤੇ ਟਾਈਟਨ ਗੋਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। Infinix Note 40 Pro ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Infinix Note 40 Pro ਪਲੱਸ ਸਮਾਰਟਫੋਨ 'ਚ 4,600mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ 'ਚ JBL ਸਾਊਂਡ ਦੇ ਨਾਲ ਦੋਹਰਾ ਸਪੀਕਰ ਵੀ ਮਿਲ ਸਕਦਾ ਹੈ।