ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਪੈਨ 2.0 ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਬਿਨੈਕਾਰਾਂ ਦੇ ਰਜਿਸਟਰਡ ਈਮੇਲ ਪਤਿਆਂ 'ਤੇ ਬਿਨ੍ਹਾਂ ਕਿਸੇ ਖਰਚੇ ਦੇ QR ਕੋਡ ਵਾਲੇ ਈ-ਪੈਨ ਕਾਰਡ ਭੇਜ ਕੇ ਸਹੂਲਤ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ। ਭੌਤਿਕ ਪੈਨ ਕਾਰਡ ਲਈ ਥੋੜ੍ਹੀ ਜਿਹੀ ਫੀਸ ਲਾਗੂ ਹੋਵੇਗੀ।
ਈਮੇਲ 'ਤੇ ਆਪਣਾ ਪੈਨ ਕਾਰਡ ਹਾਸਿਲ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਟੈਕਸਦਾਤਾ ਨੂੰ ਇਹ ਪੁਸ਼ਟੀ ਕਰਨੀ ਹੈ ਕਿ ਕੀ ਉਨ੍ਹਾਂ ਦਾ ਪੈਨ ਕਾਰਡ NSDL ਜਾਂ UTI Infrastructure and Technology Services Limited ਦੁਆਰਾ ਜਾਰੀ ਕੀਤਾ ਗਿਆ ਸੀ ਜਾਂ ਨਹੀਂ। ਇਹ ਜਾਣਕਾਰੀ ਪੈਨ ਕਾਰਡ ਦੇ ਪਿਛਲੇ ਪਾਸੇ ਦਿੱਤੀ ਗਈ ਹੈ। ਜਾਰੀਕਰਤਾ 'ਤੇ ਨਿਰਭਰ ਕਰਦੇ ਹੋਏ ਟੈਕਸਦਾਤਾ ਨੂੰ ਈਮੇਲ ਜਾਂ ਡਿਜੀਟਲ ਫਾਰਮੈਟ ਵਿੱਚ ਪੈਨ ਕਾਰਡ ਹਾਸਿਲ ਕਰਨ ਲਈ ਕਦਮਾਂ ਦੀ ਪਾਲਣਾ ਕਰਨੀ ਹੈ।