ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ 'Screen Capture Block' ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਯੂਜ਼ਰਸ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਪੇਸ਼ ਕੀਤਾ ਜਾ ਰਿਹਾ ਹੈ। 'Screen Capture Block' ਫੀਚਰ ਦਾ ਯੂਜ਼ਰਸ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।
ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਜਲਦ ਮਿਲੇਗਾ 'Screen Capture Block' ਫੀਚਰ, ਹੁਣ ਯੂਜ਼ਰਸ ਨਹੀਂ ਲੈ ਸਕਣਗੇ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - Screen Capture Block Feature - SCREEN CAPTURE BLOCK FEATURE
WhatsApp Screen Capture Block Feature: ਵਟਸਐਪ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਮਿਲਣ ਵਾਲਾ ਹੈ। ਇਸ ਅਪਡੇਟ ਦੀ ਮਦਦ ਨਾਲ ਯੂਜ਼ਰਸ ਵਟਸਐਪ 'ਚ ਆਪਣੇ ਕੰਟੈਕਟਸ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕਣਗੇ।
Published : May 12, 2024, 3:12 PM IST
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Screen Capture Block' ਫੀਚਰ:ਪ੍ਰੋਫਾਈਲ ਫੋਟੋ ਦੇ ਸਕ੍ਰੀਨਸ਼ਾਰਟ ਨੂੰ ਬਲਾਕ ਕਰਨ ਵਾਲੇ ਫੀਚਰ 'ਤੇ ਕੰਪਨੀ ਅਜੇ ਕੰਮ ਕਰ ਰਹੀ ਹੈ। ਦੱਸ ਦਈਏ ਕਿ ਇਸ ਫੀਚਰ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ ਯੂਜ਼ਰਸ ਲਈ ਪਹਿਲਾ ਹੀ ਰੋਲਆਊਟ ਕੀਤਾ ਜਾ ਚੁੱਕਾ ਹੈ। ਹੁਣ ਇਹ ਫੀਚਰ ਵਟਸਐਪ ਬੀਟਾ ਫਾਰ iOS ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। WABetaInfo ਨੇ ਟੈਸਟਫਲਾਈਟ ਐਪ 'ਚ ਵਟਸਐਪ ਬੀਟਾ ਫਾਰ iOS 24.10.10.70 'ਚ ਇਸ ਫੀਚਰ ਨੂੰ ਦੇਖਿਆ ਹੈ।
- ਐਲੋਨ ਮਸਕ ਨੇ 30 ਦਿਨਾਂ 'ਚ ਬੰਦ ਕੀਤੇ ਕਈ ਭਾਰਤੀ ਅਕਾਊਂਟਸ, ਜਾਣੋ ਇਸ ਪਿੱਛੇ ਕੀ ਰਹੀ ਵਜ੍ਹਾਂ - Elon Musk X Banned Accounts
- ਮਾਂ ਦਿਵਸ ਮੌਕੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਇੱਥੇ ਦੇਖੋ ਕੁਝ ਸ਼ਾਨਦਾਰ ਤੌਹਫ਼ਿਆਂ ਦੇ ਸੁਝਾਅ - Mothers Day 2024
- ਵਟਸਐਪ ਦਾ ਬਦਲੇਗਾ ਲੁੱਕ, ਇਨ੍ਹਾਂ ਯੂਜ਼ਰਸ ਨੂੰ ਮਿਲਣਗੇ ਨਵੇਂ ਡਿਜ਼ਾਈਨ ਦੇ ਨਾਲ ਇਹ ਸ਼ਾਨਦਾਰ ਫੀਚਰਸ - WhatsApp Latest News
WABetaInfo ਨੇ ਦਿੱਤੀ ਜਾਣਕਾਰੀ: WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਤੁਸੀਂ ਸਕ੍ਰੀਨ ਕੈਪਚਰ ਬਲਾਕ ਦਾ ਮੈਸੇਜ ਦੇਖ ਸਕਦੇ ਹੋ। ਇਹ ਫੀਚਰ ਰੋਲਆਊਟ ਹੋਣ ਤੋਂ ਬਾਅਦ ਯੂਜ਼ਰਸ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕਣਗੇ। ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਫੋਨ 'ਚ ਦਿੱਤੇ ਗਏ ਸਕ੍ਰੀਨ ਰਿਕਾਰਡਿੰਗ ਆਪਸ਼ਨ ਲਈ ਵੀ ਹੋ ਸਕਦਾ ਹੈ। ਫਿਲਹਾਲ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।