ਹੈਦਰਾਬਾਦ: ਜੂਲਾਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਕਈ ਸਮਾਰਟਫੋਨ ਕੰਪਨੀਆਂ ਆਪਣੇ ਭਾਰਤੀ ਗ੍ਰਾਹਕਾਂ ਲਈ ਨਵੇਂ ਫੋਨ ਪੇਸ਼ ਕਰਨ ਦੀ ਤਿਆਰੀ 'ਚ ਲੱਗ ਗਈਆਂ ਹਨ। ਇਸ ਮਹੀਨੇ ਇੱਕ ਜਾਂ ਦੋ ਨਹੀਂ, ਸਗੋਂ 4 ਸਮਾਰਟਫੋਨ ਭਾਰਤ 'ਚ ਲਾਂਚ ਹੋਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੱਕ ਅਜਿਹੀ ਸੀਰੀਜ਼ ਵੀ ਹੈ, ਜਿਸਨੂੰ ਨੂੰ ਕੰਪਨੀ ਨੇ ਟੀਜ਼ ਤਾਂ ਕਰ ਦਿੱਤਾ ਹੈ, ਪਰ ਇਸ ਸੀਰੀਜ਼ ਦੀ ਲਾਂਚ ਡੇਟ ਅਜੇ ਸਾਹਮਣੇ ਨਹੀਂ ਆਈ ਹੈ। ਇਹ ਫੋਨ Oppo Reno 12 ਸੀਰੀਜ਼ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੀਰੀਜ਼ ਵੀ ਜੁਲਾਈ ਮਹੀਨੇ ਲਾਂਚ ਹੋ ਸਕਦੀ ਹੈ। ਫਿਲਹਾਲ, ਇਸ ਸੀਰੀਜ਼ ਬਾਰੇ ਕੋਈ ਪੁਸ਼ਟੀ ਨਹੀਂ ਹੈ।
ਜੁਲਾਈ ਮਹੀਨੇ ਲਾਂਚ ਹੋਣ ਵਾਲੇ ਸਮਾਰਟਫੋਨ:
CMF Phone 1 ਸਮਾਰਟਫੋਨ: ਕੰਪਨੀ ਕਾਫ਼ੀ ਸਮੇਂ ਤੋਂ CMF Phone 1 ਸਮਾਰਟਫੋਨ ਨੂੰ ਟੀਜ਼ ਕਰ ਰਹੀ ਹੈ। ਦੱਸ ਦਈਏ ਕਿ ਇਹ ਫੋਨ 8 ਜੁਲਾਈ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ।
CMF Phone 1 ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ OLED ਡਿਸਪਲੇ ਦਿੱਤੀ ਜਾ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 7300 SoC ਚਿਪਸੈੱਟ ਮਿਲ ਸਕਦੀ ਹੈ।
Samsung Galaxy Z Fold 6 ਅਤੇ Galaxy Z Flip 6: ਸੈਮਸੰਗ ਨੇ ਹਾਲ ਹੀ ਵਿੱਚ ਆਪਣੇ ਗਲੈਕਸੀ ਅਨਪੈਕਡ ਇਵੈਂਟ ਦਾ ਐਲਾਨ ਕੀਤਾ ਸੀ। ਇਹ ਇਵੈਂਟ 10 ਜੁਲਾਈ ਨੂੰ ਹੋਣ ਜਾ ਰਿਹਾ ਹੈ। ਅਜਿਹੇ 'ਚ Samsung Galaxy Z Fold 6 ਅਤੇ Galaxy Z Flip 6 ਨੂੰ ਵੀ ਭਾਰਤ 'ਚ 10 ਜੁਲਾਈ ਨੂੰ ਇਵੈਂਟ ਦੌਰਾਨ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਦੋਨੋ ਫੋਨਾਂ 'ਚ ਸਨੈਪਡ੍ਰੈਗਨ 8 ਜੇਨ 3 ਮੋਬਾਈਲ ਪਲੇਟਫਾਰਮ ਚਿਪਸੈੱਟ ਮਿਲ ਸਕਦੀ ਹੈ। ਫਲਿੱਪ 6 ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਜਾ ਸਕਦਾ ਹੈ।
Moto Razr 50 Ultra: Moto ਵੀ ਆਪਣੇ ਭਾਰਤੀ ਗ੍ਰਾਹਕਾਂ ਲਈ Moto Razr 50 Ultra ਸਮਾਰਟਫੋਨ ਜੁਲਾਈ ਮਹੀਨੇ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ 4 ਜੁਲਾਈ ਨੂੰ ਲਾਂਚ ਹੋ ਜਾਵੇਗਾ।
Moto Razr 50 Ultra ਦੇ ਫੀਚਰਸ: ਇਸ ਸਮਾਰਟਫੋਨ 'ਚ 6.9 ਇੰਚ ਦੀ FHD+pOLED ਡਿਸਪਲੇ ਦਿੱਤੀ ਜਾ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ 50MP ਦਾ ਪ੍ਰਾਈਮਰੀ ਅਤੇ 50MP ਦਾ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ।
Redmi 13 5G:Redmi ਆਪਣੇ ਭਾਰਤੀ ਗ੍ਰਾਹਕਾਂ ਲਈ Redmi 13 5G ਸਮਾਰਟਫੋਨ 9 ਜੁਲਾਈ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ ਦੁਪਹਿਰ 12 ਵਜੇ ਪੇਸ਼ ਕਰ ਦਿੱਤਾ ਜਾਵੇਗਾ।
Redmi 13 5G ਦੇ ਫੀਚਰਸ: ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ 108MP ਦਾ ਪ੍ਰਾਈਮਰੀ ਕੈਮਰਾ ਅਤੇ ਸੈਲਫ਼ੀ ਲਈ ਪੰਚ ਹੋਲ ਕੈਮਰਾ ਦਿੱਤਾ ਜਾ ਸਕਦਾ ਹੈ।