ਹੈਦਰਾਬਾਦ:UPI ਦੀ ਵਰਤੋ ਦੇਸ਼ ਭਰ 'ਚ ਕਈ ਲੋਕ ਕਰਦੇ ਹਨ। ਪਰ ਤੁਹਾਨੂੰ ਇਸਦੀ ਵਰਤੋ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਕਿ ਇਸ ਨਾਲ ਜੁੜਿਆ ਇੱਕ ਸਕੈਮ ਚੱਲ ਰਿਹਾ ਹੈ, ਜਿਸ ਕਰਕੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਸਕੈਮ ਤੋਂ ਬਚਣ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਦੱਸ ਦੇਈਏ ਕਿ ਇਹ ਸਕੈਮ QR ਕੋਡ ਰਾਹੀ ਕੀਤਾ ਜਾ ਰਿਹਾ ਹੈ। ਠੱਗ ਲੋਕਾਂ ਨੂੰ ਨਕਲੀ QR ਕੋਡ ਸਕੈਨ ਕਰਵਾ ਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਜੇਕਰ ਤੁਸੀਂ ਖੁਦ ਨੂੰ ਸਕੈਮ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਲਓ।
QR ਕੋਡ ਸਕੈਮ ਕਿਵੇਂ ਕੰਮ ਕਰਦਾ ਹੈ?
QR ਕੋਡ ਨੂੰ ਜਲਦੀ ਭੁਗਤਾਨ ਕਰਨ ਦਾ ਵਧੀਆਂ ਆਪਸ਼ਨ ਮੰਨਿਆ ਜਾਂਦਾ ਹੈ। ਪਰ ਦੁਕਾਨਾਂ 'ਤੇ ਕਈ ਸਾਰੇ QR ਕੋਰਡ ਲੱਗੇ ਹੋਏ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਡਿਲੀਵਰੀ ਸੁਵਿਧਾ ਅਤੇ ਹੋਰ ਪਲੇਟਫਾਰਮਾਂ 'ਤੇ ਵੀ QR ਕੋਡ ਦਾ ਕਾਫ਼ੀ ਇਸਤੇਮਾਲ ਹੋ ਰਿਹਾ ਹੈ। ਸਕੈਮ ਦੀ ਸ਼ੁਰੂਆਤ ਇੱਥੋ ਹੀ ਹੁੰਦੀ ਹੈ। ਇਸ ਰਾਹੀ ਠੱਗ ਯੂਜ਼ਰਸ ਨੂੰ ਨਕਲੀ QR ਕੋਡ ਸਕੇਨ ਕਰਵਾ ਕੇ ਠੱਗ ਲੈਂਦੇ ਹਨ। ਸਕੈਮ ਲਈ ਇਸਤੇਮਾਲ ਹੋਣ ਵਾਲੇ QR ਕੋਡ ਦੇਖਣ ਨੂੰ ਅਸਲੀ ਲੱਗਣਗੇ, ਜਿਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਹੀਂ ਜਗ੍ਹਾਂ ਭੁਗਤਾਨ ਕਰ ਰਹੇ ਹਨ ਪਰ ਅਣਜਾਣੇ 'ਚ ਯੂਜ਼ਰਸ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।