ETV Bharat Punjab

ਪੰਜਾਬ

punjab

ETV Bharat / technology

Vivo V29e ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ, ਹੁਣ ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Vivo V29e 5G ਸਮਾਰਟਫੋਨ ਦੇ ਫੀਚਰਸ

Vivo V29e Price Cut: Vivo ਨੇ ਆਪਣੇ ਗ੍ਰਾਹਕਾਂ ਲਈ Vivo V29e ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਸ ਸਮਾਰਟਫੋਨ ਦੀ ਕੀਮਤ ਹੁਣ ਪਹਿਲਾ ਨਾਲੋ ਘਟ ਹੋ ਗਈ ਹੈ।

Vivo V29e Price Cut
Vivo V29e Price Cut
author img

By ETV Bharat Business Team

Published : Mar 4, 2024, 3:05 PM IST

Updated : Mar 4, 2024, 10:33 PM IST

ਹੈਦਰਾਬਾਦ:Vivo ਨੇ ਭਾਰਤੀ ਗ੍ਰਾਹਕਾਂ ਲਈ Vivo V29e 5G ਸਮਾਰਟਫੋਨ ਨੂੰ ਸਸਤਾ ਕਰ ਦਿੱਤਾ ਹੈ। ਹੁਣ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Vivo V29e 5G ਸਮਾਰਟਫੋਨ 'ਚ 1,000 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਗਈ ਹੈ ਅਤੇ ਚੁਣੇ ਹੋਏ ਬੈਂਕ ਕਾਰਡਾਂ ਤੋਂ ਭੁਗਤਾਨ ਕਰਨ 'ਤੇ 2,000 ਰੁਪਏ ਤੱਕ ਦਾ ਕੈਸ਼ਬੈਕ ਵੀ ਆਫ਼ਰ ਕੀਤਾ ਜਾ ਰਿਹਾ ਹੈ। ਗ੍ਰਾਹਕ ਇਸ ਡਿਵਾਈਸ ਨੂੰ No-Cost EMI ਦੇ ਨਾਲ ਵੀ ਖਰੀਦ ਸਕਦੇ ਹਨ।

Vivo V29e 5G ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Vivo V29e 5G ਸਮਾਰਟਫੋਨ 'ਚ 6.78 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ Qualcomm Snapdragon 695 ਚਿਪਸੈੱਟ ਦਿੱਤੀ ਗਈ ਹੈ। Vivo V29e 5G ਸਮਾਰਟਫੋਨ 'ਚ 8GB ਰੈਮ ਅਤੇ 256GB ਸਟੋਰਜ ਆਪਸ਼ਨ ਮਿਲਦੀ ਹੈ। ਇਸਦੇ ਨਾਲ ਹੀ, Vivo V29e 5G ਸਮਾਰਟਫੋਨ 'ਚ ਕਲਰ ਬਦਲਣ ਵਾਲਾ ਗਲਾਸ ਬੈਕ ਪੈਨਲ ਵੀ ਦਿੱਤਾ ਗਿਆ ਹੈ ਅਤੇ ਇਹ ਰੰਗ ਬਦਲਦਾ ਹੈ। ਇਸਦੇ ਬੈਕ ਪੈਨਲ 'ਤੇ OIS ਦੇ ਨਾਲ 64MP ਮੇਨ ਅਤੇ 8MP ਵਾਈਡ ਐਂਗਲ ਕੈਮਰਾ ਮਿਲਦਾ ਹੈ ਅਤੇ 50MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। Vivo V29e 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 44 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Vivo V29e 5G ਸਮਾਰਟਫੋਨ ਦੀ ਨਵੀਂ ਕੀਮਤ: Vivo V29e 5G ਦੀਆਂ ਨਵੀਆਂ ਕੀਮਤਾਂ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਪਹਿਲਾ ਕੀਮਤ 26,999 ਰੁਪਏ ਸੀ, ਜੋ ਹੁਣ 25,999 ਰੁਪਏ ਹੋ ਗਈ ਹੈ। ਦੂਜੇ ਪਾਸੇ ਇਸ ਸਮਾਰਟਫੋਨ ਦੇ 8GB ਰੈਮ+256GB ਸਟੋਰੇਜ ਦੀ ਕੀਮਤ 28,999 ਰੁਪਏ ਸੀ, ਜੋ ਹੁਣ ਕਟੌਤੀ ਤੋਂ ਬਾਅਦ 27,999 ਰੁਪਏ ਹੋ ਗਈ ਹੈ। ਚੁਣੇ ਹੋਏ ਬੈਂਕ ਕਾਰਡਸ ਨਾਲ ਭੁਗਤਾਨ ਕਰਨ 'ਤੇ 2,000 ਰੁਪਏ ਤੱਕ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।

Last Updated : Mar 4, 2024, 10:33 PM IST

ABOUT THE AUTHOR

...view details