ਹੈਦਰਾਬਾਦ:OnePlus ਆਪਣੇ ਗ੍ਰਾਹਕਾਂ ਲਈ OnePlus 12 ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰੇਗਾ। ਇਸ ਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋ ਗਈ ਹੈ। ਇਹ ਫੋਨ 6 ਜੂਨ ਨੂੰ ਲਾਂਚ ਹੋਵੇਗਾ। OnePlus 12 ਸਮਾਰਟਫੋਨ Glacial White ਕਲਰ ਦੇ ਨਾਲ ਲਿਆਂਦਾ ਜਾ ਰਿਹਾ ਹੈ। ਹਾਲਾਂਕਿ, ਇਹ ਇੱਕ ਲਿਮਿਟਡ ਐਡਿਸ਼ਨ ਸਮਾਰਟਫੋਨ ਹੋਵੇਗਾ।
OnePlus 12 ਸਮਾਰਟਫੋਨ ਦਾ ਡਿਜ਼ਾਈਨ: OnePlus ਨੇ ਦੱਸਿਆ ਹੈ ਕਿ ਨਵੇਂ ਕਲਰ ਮਾਡਲ ਦਾ ਡਿਜ਼ਾਈਨ ਬਰਫੀਲੇ ਗਲੇਸ਼ੀਅਰ ਤੋਂ ਪ੍ਰੇਰਿਤ ਹੈ। ਇਸ 'ਚ ਸ਼ਕਤੀ ਅਤੇ ਸਕੂਨ ਦਾ ਅਹਿਸਾਸ ਦੇਖਣ ਨੂੰ ਮਿਲੇਗਾ। ਡਿਜ਼ਾਈਨ ਨੂੰ ਲੈ ਕੇ ਕੰਪਨੀ ਦਾ ਮੰਨਣਾ ਹੈ ਕਿ ਇਹ ਮਾਡਰਨ ਲਾਈਫ਼ ਦੀ ਦੌੜਭੱਜ 'ਚ ਸੰਤੁਲਨ ਦੀ ਸਥਿਤੀ ਨੂੰ ਦਰਸਾਉਦਾ ਹੈ।
OnePlus 12 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.82 ਇੰਚ ਦੀ LTPO AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਆਵੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਮੇਨ ਕੈਮਰਾ, 64MP ਦਾ ਟੈਲੀਫੋਟੋ ਲੈਂਸ ਅਤੇ 48MP ਦਾ ਅਲਟ੍ਰਾਵਾਈਡ ਸੈਂਸਰ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ ਵਾਈਰਡ ਅਤੇ 50ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 12 ਸਮਾਰਟਫੋਨ ਦੇ ਨਵੇਂ ਕਲਰ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 64,999 ਰੁਪਏ ਹੋ ਸਕਦੀ ਹੈ। ਇਸ ਫੋਨ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਐਮਾਜ਼ਾਨ ਰਾਹੀ ਖਰੀਦ ਸਕੋਗੇ।