ਹੈਦਰਾਬਾਦ:Tecno ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ Tecno Pova 6 Pro ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ। ਇਸ ਫੋਨ ਨੂੰ 29 ਮਾਰਚ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਚੀਨੀ ਕੰਪਨੀ ਨੇ ਇਹ ਸਮਾਰਟਫੋਨ ਪਿਛਲੇ ਮਹੀਨੇ MWC ਇਵੈਂਟ 'ਚ ਦਿਖਾਇਆ ਸੀ। ਹੁਣ ਸਾਹਮਣੇ ਆਇਆ ਹੈ ਕਿ Tecno Pova 6 Pro ਫੋਨ ਲਈ ਬ੍ਰੈਂਡ ਨੇ Rusk Media Playground Season 3 ਦੇ ਨਾਲ ਸਾਂਝੇਦਾਰੀ ਕੀਤੀ ਹੈ।
Tecno Pova 6 Pro ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਮਿਲਣਗੇ ਸ਼ਾਨਦਾਰ ਫੀਚਰਸ - Features of Tecno Pova 6 Pro
Tecno Pova 6 Pro Launch Date: Tecno ਆਪਣੇ ਗ੍ਰਾਹਕਾਂ ਲਈ Tecno Pova 6 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ।
Published : Mar 21, 2024, 10:54 AM IST
Tecno Pova 6 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ MWC 2024 'ਚ ਫੋਨ ਦੇ ਸਾਰੇ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਗਈ ਸੀ। ਇਸ ਸਮਾਰਟਫੋਨ 'ਚ 6.78 ਇੰਚ ਦੀ ਫੁੱਲ HD+AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6080 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਬੈਕ ਪੈਨਲ 'ਤੇ 108MP ਦਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 70 ਵਾਟ ਦੀ ਫਾਸਟ ਚਾਰਜਿੰਗ ਅਤੇ 10 ਵਾਟ ਦੀ ਰਿਵਰਸ ਚਾਰਜਿੰਗ ਨੂੰ ਸਪੋਰਟ ਕਰੇਗੀ।
Tecno Pova 6 Pro ਸਮਾਰਟਫੋਨ ਦਾ ਡਿਜ਼ਾਈਨ:ਇਸ ਫੋਨ ਦੇ ਬੈਕ ਪੈਨਲ 'ਤੇ LED ਲਾਈਟਸ ਵਾਲਾ ਅਲੱਗ ਡਿਜ਼ਾਈਨ ਦਿੱਤਾ ਜਾਵੇਗਾ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ ਬਾਰੇ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।