ਪੰਜਾਬ

punjab

ETV Bharat / technology

Realme Watch S2 ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਇਸ ਸੀਰੀਜ਼ ਦੇ ਨਾਲ ਪੇਸ਼ ਹੋਵੇਗੀ ਸਮਾਰਟਵਾਚ - Realme Watch S2 Launch Date - REALME WATCH S2 LAUNCH DATE

Realme Watch S2 Launch Date: Realme ਆਪਣੇ ਗ੍ਰਾਹਕਾਂ ਲਈ Realme Watch S2 ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਵਾਚ ਭਾਰਤ 'ਚ ਲਿਆਂਦੀ ਜਾ ਰਹੀ ਹੈ।

Realme Watch S2 Launch Date
Realme Watch S2 Launch Date (Twitter)

By ETV Bharat Punjabi Team

Published : Jul 16, 2024, 5:22 PM IST

ਹੈਦਰਾਬਾਦ:Realme ਆਪਣੇ ਭਾਰਤੀ ਗ੍ਰਾਹਕਾਂ ਲਈ Realme Watch S2 ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। Realme Watch S2 ਨੂੰ Realme 13 ਪ੍ਰੋ 5G ਸੀਰੀਜ਼ ਦੇ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਇਸ ਵਾਚ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ 'ਚ AI ਵੌਇਸ ਅਸਿਸਟੈਂਟ ਫੀਚਰ ਨੂੰ ਦਿਖਾਇਆ ਗਿਆ ਹੈ। ਯੂਜ਼ਰਸ ਸਿਰਫ਼ ਬੋਲ ਕੇ AI ਐਕਸੈਸ ਕਰ ਸਕਣਗੇ।

Realme Watch S2 ਦੀ ਲਾਂਚ ਡੇਟ: ਲਾਂਚ ਤੋਂ ਪਹਿਲਾ ਹੀ Realme Watch S2 ਦੇ ਰੀਟੇਲ ਬਾਕਸ ਦੀ ਫੋਟੋ ਅਤੇ ਫੀਚਰਸ ਔਨਲਾਈਨ ਲੀਕ ਹੋ ਗਏ ਹਨ। ਇਹ ਸਮਾਰਟਵਾਚ 30 ਜੁਲਾਈ ਨੂੰ ਭਾਰਤ 'ਚ ਲਾਂਚ ਕੀਤੀ ਜਾ ਰਹੀ ਹੈ। Realme Watch S2 ਦੇ ਨਾਲ 30 ਜੁਲਾਈ ਨੂੰ Realme 13 ਪ੍ਰੋ 5G ਸੀਰੀਜ਼ ਵੀ ਪੇਸ਼ ਕੀਤੀ ਜਾ ਰਹੀ ਹੈ। ਇਹ ਦੋਨੋ ਡਿਵਾਈਸਾਂ 30 ਜੁਲਾਈ ਨੂੰ ਦੁਪਹਿਰ 12 ਵਜੇ ਲਾਂਚ ਕੀਤੀਆਂ ਜਾਣਗੀਆਂ। ਲਾਂਚ ਵਾਲੇ ਦਿਨ ਹੀ ਇਨ੍ਹਾਂ ਦੀ ਕੀਮਤ ਅਤੇ ਫੀਚਰਸ ਬਾਰੇ ਖੁਲਾਸਾ ਹੋਵੇਗਾ।

Realme Watch S2 ਦਾ ਡਿਜ਼ਾਈਨ: ਟਿਪਸਟਰ ਇਸ਼ਾਨ ਅਗਰਵਾਲ ਨੇ Realme Watch S2 ਦੇ ਰਿਟੇਲ ਬਾਕਸ ਦੀ ਫੋਟੋ ਆਪਣੇ ਅਧਿਕਾਰਿਤ X ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵਾਚ ਦਾ ਡਿਜ਼ਾਈਨ ਔਨਲਾਈਨ ਲੀਕ ਵਿੱਚ ਵੀ ਸਾਹਮਣੇ ਆਇਆ ਹੈ ਅਤੇ ਇਸ ਵਿੱਚ ਗੋਲਕਾਰ ਡਾਈਲ ਦੇ ਨਾਲ ਸੱਜੇ ਪਾਸੇ ਰੋਟੇਟਿੰਗ ਕ੍ਰਾਊਨ ਮਿਲੇਗਾ। ਨਵੀਂ ਵਾਚ 'ਚ ਕਈ ਸਪੋਰਟਸ ਅਤੇ ਹੈਲਥ ਫੀਚਰਸ ਦਾ ਸਪੋਰਟ ਮਿਲ ਸਕਦਾ ਹੈ। ਫਿਲਹਾਲ, ਇਸ ਵਾਚ ਦੇ ਫੀਚਰਸ ਅਤੇ ਕੀਮਤ ਬਾਰੇ ਅਜੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।

ABOUT THE AUTHOR

...view details