ਹੈਦਰਾਬਦ: Moto G35 5G ਸਮਾਰਟਫੋਨ ਦੀ ਕੱਲ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਫੋਨ ਨੂੰ ਬੀਤੇ ਦਿਨੀਂ ਹੀ ਭਾਰਤੀ ਬਾਜ਼ਾਰ 'ਚ 9,999 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਹੈ। Moto G35 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Moto G35 5G ਦੀ ਕੱਲ ਲਾਈਵ ਹੋਵੇਗੀ ਸੇਲ
Moto G35 5G ਸਮਾਰਟਫੋਨ ਦੀ ਕੱਲ 16 ਦਸੰਬਰ ਨੂੰ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਸੇਲ 'ਚ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਕੋਲ ਬਚਤ ਕਰਨ ਦਾ ਮੌਕਾ ਹੈ। ਖਰੀਦਦਾਰ ਬੈਂਕ ਆਫ਼ਰਸ ਦੇ ਨਾਲ ਪ੍ਰੀਮਿਅਮ vegan leather ਵਾਲੇ ਫੋਨ ਨੂੰ ਖਰੀਦ ਸਕਣਗੇ। ਇਸ ਫੋਨ ਨੂੰ ਤੁਸੀਂ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਅਤੇ ਕੰਪਨੀ ਦੀ ਸਾਈਟ ਤੋਂ ਇਲਾਵਾ ਰਿਟੇਲ ਪਾਰਟਨਰਸ ਤੋਂ ਖਰੀਦ ਸਕੋਗੇ।
Moto G35 5G ਦੀ ਕੀਮਤ
ਕੀਮਤ ਬਾਰੇ ਗੱਲ ਕਰੀਏ ਤਾਂ ਇਸ ਫੋਨ ਦੇ 4GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। Moto G35 5G ਸਮਾਰਟਫੋਨ ਨੂੰ ਮਿਡਨਾਈਟ ਬਲੈਕ, ਲੀਫ ਗ੍ਰੀਨ ਅਤੇ ਲਾਲ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫਲਿੱਪਕਾਰਟ Axis ਬੈਂਕ ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਨ 'ਤੇ 5 ਫੀਸਦੀ ਕੈਸ਼ਬੈਕ ਦਾ ਲਾਭ ਮਿਲੇਗਾ। ਇਸ 'ਤੇ EMI ਆਪਸ਼ਨ ਵੀ ਦਿੱਤਾ ਜਾ ਰਿਹਾ ਹੈ।
Moto G35 5G ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Moto G35 5G ਸਮਾਰਟਫੋਨ 'ਚ 6.7 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜਿਸਨੂੰ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਲਿਆਂਦਾ ਗਿਆ ਹੈ। ਇਹ ਡਿਸਪਲੇ 240Hz ਦੇ ਟਚ ਸੈਪਲਿੰਗ ਦਰ ਨਾਲ ਕੰਮ ਕਰਦੀ ਹੈ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T760 ਚਿਪਸੈੱਟ ਦਿੱਤੀ ਗਈ ਹੈ। Moto G35 5G ਸਮਾਰਟਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 20ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੈਮਰੇ ਬਾਰੇ ਗੱਲ ਕਰੀਏ ਤਾਂ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ, 4K ਵੀਡੀਓ ਰਿਕਾਰਡਿੰਗ ਅਤੇ 8MP ਦਾ ਅਲਟ੍ਰਾ ਵਾਈਡ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਇਸ ਫੋਨ 'ਚ 16MP ਦਾ ਸੈਂਸਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:-