ETV Bharat / technology

ਪੁਲਾੜ ਤੋਂ ਕਲਿੱਕ ਕਰ ਸਕਦੇ ਹੋ ਤੁਸੀਂ ਆਪਣੀ ਸੈਲਫ਼ੀ! ਫਾਲੋ ਕਰਨੇ ਹੋਣਗੇ ਇਹ ਸਟੈਪ, ਜਾਣੋ ਕਦੋਂ ਤੱਕ ਚੱਲ ਰਿਹਾ ਹੈ ਇਹ ਪ੍ਰੋਗਰਾਮ? - SPACE SELFIE PROGRAM

ਗੂਗਲ ਅਤੇ ਸਾਬਕਾ ਨਾਸਾ ਇੰਜੀਨੀਅਰ ਮਾਰਕ ਰੋਬਰ ਵੱਲੋ ਇੱਕ ਖਾਸ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਇਸ ਰਾਹੀਂ ਯੂਜ਼ਰਸ ਪੁਲਾੜ ਤੋਂ ਸੈਲਫ਼ੀ ਕਲਿੱਕ ਕਰ ਸਕਣਗੇ।

SPACE SELFIE PROGRAM
SPACE SELFIE PROGRAM (X)
author img

By ETV Bharat Tech Team

Published : Jan 17, 2025, 12:20 PM IST

ਹੈਦਰਾਬਾਦ: ਗੂਗਲ ਦੇ ਮਸ਼ਹੂਰ ਯੂਟਿਊਬਰ ਅਤੇ ਸਾਬਕਾ ਨਾਸਾ ਇੰਜੀਨੀਅਰ ਮਾਰਕ ਰੋਬਰ ਨੇ ਆਪਣੀ ਪਾਰਟਨਰਸ਼ਿਪ ਵਿੱਚ ਇੱਕ ਖਾਸ ਪ੍ਰੋਜੈਕਟ ਲਾਂਚ ਕੀਤਾ ਹੈ। ਇਸ ਰਾਹੀਂ ਯੂਜ਼ਰਸ ਨੂੰ ਪੁਲਾੜ 'ਚ ਸੈਲਫ਼ੀ ਕਲਿੱਕ ਕਰਨ ਦਾ ਮੌਕਾ ਮਿਲੇਗਾ। ਇਸ ਪ੍ਰੋਜੈਕਟ ਨੂੰ ਗੂਗਲ ਨੇ CrunchLabs ਅਤੇ T-Mobile ਦੇ ਨਾਲ ਪਾਰਟਨਰਸ਼ਿਪ 'ਚ ਲਾਂਚ ਕੀਤਾ ਹੈ। ਇਹ ਧਰਤੀ 'ਤੇ ਮੌਜ਼ੂਦ ਲੋਕਾਂ ਨੂੰ ਪੁਲਾੜ 'ਚ ਭੇਜੇ ਗਏ ਛੋਟੇ ਸੈਟਾਲਾਈਟਾਂ ਦੇ ਰਾਹੀਂ ਸੈਲਫ਼ੀ ਕਲਿੱਕ ਕਰਨ ਦਾ ਮੌਕਾ ਦੇਵੇਗਾ।

ਮਾਰਕ ਰੋਬਰ ਨੇ CubeSat ਸੈਟਾਲਾਈਟ ਤਿਆਰ ਕੀਤਾ ਹੈ, ਜਿਸਨੂੰ SpaceX ਦੇ Falcon 9 ਰਾਕੇਟ ਰਾਹੀਂ ਪੁਲਾੜ 'ਚ ਭੇਜਿਆ ਗਿਆ ਅਤੇ Transporter 12 ਮਿਸ਼ਨ ਦਾ ਹਿੱਸਾ ਬਣਾਇਆ ਗਿਆ ਹੈ। ਇਸ ਸੈਟਾਲਾਈਟ 'ਚ ਇੱਕ ਗੂਗਲ ਪਿਕਸਲ ਡਿਵਾਈਸ ਵੀ ਲਗਾਈ ਗਈ ਹੈ ਜਿਸਦੇ ਡਿਸਪਲੇ 'ਤੇ ਯੂਜ਼ਰਸ ਦੀਆਂ ਤਸਵੀਰਾਂ ਦਿਖਾਈ ਜਾਣਗੀਆਂ ਅਤੇ ਦੂਜੇ ਕੈਮਰਾ ਨਾਲ ਇਸ ਫੋਟੋ ਦੇ ਨਾਲ ਬੈਂਕਗ੍ਰਾਊਡ 'ਚ ਧਰਤੀ ਨੂੰ ਰੱਖਦੇ ਹੋਏ ਤਸਵੀਰ ਕਲਿੱਕ ਕੀਤੀ ਜਾਵੇਗੀ। ਇਹ ਸੈਲਫ਼ੀ ਤੁਹਾਨੂੰ ਮਿਲੇਗੀ ਅਤੇ ਤੁਸੀਂ ਸ਼ੇਅਰ ਵੀ ਕਰ ਸਕੋਗੇ।

ਸੈਲਫ਼ੀ ਕਰਵਾਉਣ ਲਈ ਫਾਲੋ ਕਰੋ ਇਹ ਸਟੈਪ

ਜੇਕਰ ਤੁਸੀਂ ਸੈਲਫ਼ੀ ਕਰਵਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਤੁਹਾਨੂੰ ਆਪਣੀ ਫੋਟੋ ਸਬਮਿਟ ਕਰਨੀ ਹੋਵੇਗੀ।

  1. ਇਸ ਲਈ ਯੂਜ਼ਰਸ ਨੂੰ ਵੈੱਬਸਾਈਟ g.co/pixel/spaceselfie 'ਤੇ ਜਾਣਾ ਹੋਵੇਗਾ ਅਤੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
  2. ਇਸ ਦੌਰਾਨ ਤੁਹਾਡੀ ਇਮੇਲ ਆਈਡੀ 'ਤੇ ਇੱਕ ਕੋਡ ਭੇਜਿਆ ਜਾਵੇਗਾ।
  3. ਇਸ ਕੋਡ ਦੇ ਨਾਲ SpaceSelfie.com 'ਤੇ ਜਾਓ ਅਤੇ ਆਪਣੀ ਫੋਟੋ ਅਪਲੋਡ ਕਰੋ।

ਕਿਵੇਂ ਕਲਿੱਕ ਹੋਵੇਗੀ ਫੋਟੋ?

ਫੋਟੋ ਅਪਲੋਡ ਹੋਣ ਤੋਂ ਬਾਅਦ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਅਤੇ ਮਿਸ਼ਨ ਨਾਲ ਜੁੜੇ ਅਪਡੇਟ ਇਮੇਲ ਰਾਹੀਂ ਦਿੱਤੇ ਜਾਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਟਾਲਾਈਟ ਯੂਜ਼ਰ ਦੀ ਲੋਕੇਸ਼ਨ ਦੇ ਉਪਰ ਤੋਂ ਜਾਏਗਾ ਅਤੇ ਉਹ ਇੱਕ ਫੋਟੋ ਕਲਿੱਕ ਕਰੇਗਾ। ਇਸ ਫੋਟੋ 'ਚ ਸਕ੍ਰੀਨ 'ਤੇ ਯੂਜ਼ਰ ਦੇ ਵੱਲੋਂ ਸਬਮਿਟ ਕੀਤੀ ਗਈ ਸੈਲਫ਼ੀ ਅਤੇ ਬੈਂਕਗ੍ਰਾਊਡ 'ਚ ਧਰਤੀ ਦਿਖਾਈ ਦੇਵੇਗੀ।

ਇਸ ਦਿਨ ਤੱਕ ਫੋਟੋ ਨੂੰ ਕਰ ਸਕਦੇ ਹੋ ਸਬਮਿਟ

ਦੱਸ ਦੇਈਏ ਕਿ ਫੋਟੋ ਸਬਮਿਟ ਕਰਨ ਦਾ ਯੂਜ਼ਰਸ ਨੂੰ 28 ਫਰਵਰੀ ਤੱਕ ਦਾ ਸਮੇਂ ਦਿੱਤਾ ਗਿਆ ਹੈ। ਇਸ ਲਈ ਤਰੁੰਤ ਉੱਪਰ ਦੱਸੇ ਕਦਮਾਂ ਨੂੰ ਫਾਲੋ ਕਰਕੇ ਤੁਸੀਂ ਵੀ ਪੁਲਾੜ 'ਚ ਸੈਲਫ਼ੀ ਕਲਿੱਕ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.