ETV Bharat / state

ਖੰਨਾ 'ਚ ਘਰਵਾਲੇ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ, ਕਮਰੇ 'ਚ ਬੰਦ ਕਰ ਤੋੜੀਆਂ ਦੋਵੇਂ ਲੱਤਾਂ, ਚੰਡੀਗੜ੍ਹ ਰੈਫਰ - USBAND BRUTALLY BEAT WIFE

ਖੰਨਾ ਵਿਖੇ ਘਰੇੇਲੂ ਝਗੜੇ ਨੂੰ ਲੈਕੇ ਇੱਕ ਵਿਅਕਤੀ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਆਪਣੀ ਦੀਆਂ ਲੱਤਾਂ ਹੀ ਤੋੜ ਦਿੱਤੀਆਂ ਗਈਆਂ ਹਨ।

the husband brutally beat the wife, locked her in the room and broke both her legs In Khanna, referred to Chandigarh
ਖੰਨਾ 'ਚ ਘਰਵਾਲੇ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ, ਕਮਰੇ 'ਚ ਬੰਦ ਕਰ ਤੋੜੀਆਂ ਦੋਵੇਂ ਲੱਤਾਂ,ਚੰਡੀਗੜ੍ਹ ਰੈਫਰ (Etv Bharat)
author img

By ETV Bharat Punjabi Team

Published : Jan 18, 2025, 12:26 PM IST

ਖੰਨਾ: ਪੰਜਾਬ ਦੇ ਸ਼ਹਿਰ ਖੰਨਾ 'ਚ ਘਰੇਲੂ ਝਗੜੇ ਕਾਰਨ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਕਮਰੇ ਵਿੱਚ ਬੰਦ ਕਰਕੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਔਰਤ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ। ਪਿੰਡ ਵਾਸੀਆਂ ਨੇ ਔਰਤ ਦੀ ਜਾਨ ਬਚਾਈ। ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਜ਼ਖਮੀ ਦੀ ਪਛਾਣ ਪਰਮਜੀਤ ਕੌਰ (43) ਵਾਸੀ ਅਲੌੜ ਵਜੋਂ ਹੋਈ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਦੋਂ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੰਨਾ 'ਚ ਘਰਵਾਲੇ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ (Etv Bharat)

ਪਤੀ ਬੇਰਹਿਮੀ ਨਾਲ ਕੁੱਟ ਰਿਹਾ ਸੀ ਪਤਨੀ

ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦਾ ਪੁੱਤ ਸਕੂਲ ਗਿਆ ਹੋਇਆ ਸੀ। ਉਹ ਘਰ ਵਿੱਚ ਇਕੱਲੀ ਸੀ ਅਤੇ ਉਸ ਦਾ ਪਤੀ ਕਸ਼ਮੀਰਾ ਸਿੰਘ, ਜੋ ਚਾਹ ਦਾ ਖੋਖਾ ਚਲਾਉਂਦਾ ਹੈ, ਘਰ ਪਹੁੰਚਿਆ ਅਤੇ ਉਹ ਆਪਣੀ ਪਤਨੀ ਨਾਲ ਝਗੜਾ ਕਰਨ ਲੱਗਾ। ਮਿਲੀ ਜਾਣਕਾਰੀ ਮੁਤਾਬਿਕ ਕਸ਼ਮੀਰ ਸਿੰਘ ਅਕਸਰ ਹੀ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ, ਜਿਸ ਦਾ ਕਾਰਨ ਪਲਾਟ ਆਪਣੇ ਨਾਮ ਕਰਵਾਉਣ ਦੀ ਮੰਗ ਹੈ।

ਜੋ ਪਲਾਟ ਪਤਨੀ ਦੇ ਨਾਮ 'ਤੇ ਹੈ ਤਾਂ ਕਸ਼ਮੀਰ ਸਿੰਘ ਮੰਗ ਕਰ ਰਿਹਾ ਹੈ ਕਿ ਪਲਾਟ ਪਤਨੀ ਦੇ ਨਾਲ ਤੋਂ ਉਸ ਦੇ ਨਾਮ 'ਤੇ ਤਬਦੀਲ ਕੀਤਾ ਜਾਵੇ। ਫਿਰ ਉਸਨੇ ਆਪਣੀ ਪਤਨੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਰਮਜੀਤ ਕੌਰ ਦੀਆਂ ਲੱਤਾਂ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤੇ ਗਏ। ਕਸ਼ਮੀਰਾ ਸਿੰਘ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਦਾ ਰਿਹਾ। ਰੌਲਾ ਸੁਣ ਕੇ ਲੋਕ ਪਰਮਜੀਤ ਕੌਰ ਦੇ ਘਰ ਇਕੱਠੇ ਹੋ ਗਏ ਅਤੇ ਕਸ਼ਮੀਰਾ ਸਿੰਘ ਮੌਕੇ ਤੋਂ ਭੱਜ ਗਿਆ।

ਹੱਡੀਆਂ ਵੀ ਬਾਹਰ ਕੱਢ ਦਿੱਤੀਆਂ

ਪੀੜਤ ਦੇ ਗਵਾਂਢੀ ਨੇ ਦੱਸਿਆ ਕਿ ਕਸ਼ਮੀਰਾ ਸਿੰਘ ਨੇ ਆਪਣੀ ਪਤਨੀ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀਆਂ ਦੋਵੇਂ ਲੱਤਾਂ ਕਈ ਥਾਵਾਂ ਤੋਂ ਤੋੜ ਦਿੱਤੀਆਂ। ਉਸਦੀਆਂ ਲੱਤਾਂ ਦੀਆਂ ਹੱਡੀਆਂ ਵੀ ਬਾਹਰ ਕੱਢ ਦਿੱਤੀਆਂ। ਪਿੰਡ ਦੇ ਲੋਕ ਖੂਨ ਨਾਲ ਲੱਥਪੱਥ ਪਰਮਜੀਤ ਕੌਰ ਨੂੰ ਸਿਵਲ ਹਸਪਤਾਲ ਲੈ ਕੇ ਆਏ। ਇੱਥੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਜਖ਼ਮੀ ਮਹਿਲਾ ਨੂੰ ਸੈਕਟਰ-32, ਚੰਡੀਗੜ੍ਹ ਸਥਿਤ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਸਰਪੰਚ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਦਾ ਕੋਈ ਵੀ ਵਿਅਕਤੀ ਕਥਿਤ ਦੋਸ਼ੀ ਦੀ ਜ਼ਮਾਨਤ ਨਹੀਂ ਦੇਵੇਗਾ।

ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਇਸ ਸਬੰਧੀ ਖੰਨਾ ਸਬ ਡਿਵੀਜ਼ਨ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਤੋਂ ਐਮਐਲਆਰ ਰਾਹੀਂ ਜਾਣਕਾਰੀ ਮਿਲੀ ਸੀ। ਪਰ ਔਰਤ ਨੂੰ ਰੈਫਰ ਕਰ ਦਿੱਤਾ ਗਿਆ। ਪੁਲਿਸ ਨੂੰ ਚੰਡੀਗੜ੍ਹ ਹਸਪਤਾਲ ਤੋਂ ਵੀ ਜਾਣਕਾਰੀ ਮਿਲੀ ਹੈ। ਸਦਰ ਥਾਣੇ ਤੋਂ ਏਐਸਆਈ ਨੂੰ ਬਿਆਨ ਦਰਜ ਕਰਨ ਲਈ ਭੇਜਿਆ ਜਾਵੇਗਾ। ਬਿਆਨਾਂ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.