ਹੈਦਰਾਬਾਦ: Tecno ਨੇ ਆਪਣੇ ਗ੍ਰਾਹਕਾਂ ਲਈ Tecno Spark 20 Pro 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਸੇਲ ਦੌਰਾਨ ਤੁਸੀਂ Tecno Spark 20 Pro 5G ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਫੋਨ ਨੂੰ ਐਮਾਜ਼ਾਨ 'ਤੇ ਚੈੱਕ ਕੀਤਾ ਜਾ ਸਕਦਾ ਹੈ।
Tecno Spark 20 Pro 5G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 15,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਫੋਨ ਦੇ 8GB+128GB ਸਟੋਰੇਜ ਦੀ ਕੀਮਤ 15,999 ਰੁਪਏ ਅਤੇ 8GB+256GB ਦੀ ਕੀਮਤ 16,999 ਰੁਪਏ ਹੈ। ਸੇਲ ਦੌਰਾਨ ਤੁਸੀਂ ਇਸ ਫੋਨ 'ਤੇ ਡਿਸਕਾਊਂਟ ਪਾ ਸਕਦੇ ਹੋ।
Tecno Spark 20 Pro 5G 'ਤੇ ਡਿਸਕਾਊਂਟ: Tecno Spark 20 Pro 5G ਸਮਾਰਟਫੋਨ ਦੀ ਖਰੀਦਦਾਰੀ ਬੈਂਕ ਆਫ਼ਰ ਦੇ ਨਾਲ ਕਰਨ 'ਤੇ 2,000 ਰੁਪਏ ਤੱਕ ਦਾ ਡਿਸਕਾਊਂਟ ਪਾਇਆ ਜਾ ਸਕਦਾ ਹੈ। ਡਿਸਕਾਊਂਟ ਤੋਂ ਬਾਅਦ ਇਸ ਫੋਨ ਦੇ 8GB+128GB ਦੀ ਕੀਮਤ 13,999 ਰੁਪਏ ਅਤੇ 8GB+256GB ਦੀ ਕੀਮਤ 14,999 ਰੁਪਏ ਹੋ ਜਾਵੇਗੀ।
Tecno Spark 20 Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ LTPS Hole ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ D6080 5G ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 108MP ਦਾ ਅਲਟ੍ਰਾ ਇਮੇਜਿੰਗ ਸਿਸਟਮ ਮਿਲਦਾ ਹੈ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।