ਪੰਜਾਬ

punjab

ETV Bharat / technology

Tecno Pova 6 Pro 5G ਸਮਾਰਟਫੋਨ ਹੋਇਆ ਲਾਂਚ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Tecno Pova 6 Pro 5G Launch - TECNO POVA 6 PRO 5G LAUNCH

Tecno Pova 6 Pro 5G Launch: Tecno ਨੇ ਆਪਣੇ ਗ੍ਰਾਹਕਾਂ ਲਈ Tecno Pova 6 Pro 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਮਿਡਰੇਂਜ ਸੈਗਮੈਂਟ 'ਚ ਲਾਂਚ ਕੀਤਾ ਹੈ।

Tecno Pova 6 Pro 5G Launch
Tecno Pova 6 Pro 5G Launch

By ETV Bharat Tech Team

Published : Mar 29, 2024, 2:38 PM IST

ਹੈਦਰਾਬਾਦ: Tecno ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Tecno Pova 6 Pro 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਤਸਵੀਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਨੂੰ ਕਾਫ਼ੀ ਅਲੱਗ ਰੱਖਿਆ ਹੈ।

Tecno Pova 6 Pro 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਪੰਚ ਹੋਲ AMOLED ਡਿਸਪਲੇ ਦਿੱਤੀ ਗਈ ਹੈ, ਜੋ FHD+Resolution ਅਤੇ 120Hz ਦੇ ਹਾਈ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਕੰਪਨੀ ਨੇ ਇਸ ਫੋਨ ਦੀ ਸਕ੍ਰੀਨ 'ਚ 1300nits ਦੀ ਪੀਕ ਬ੍ਰਾਈਟਨੈੱਸ ਦਿੱਤੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6080 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿਛਲੇ ਪਾਸੇ ਤਿੰਨ ਕੈਮਰਾ ਸੈਟਅੱਪ ਦਿੱਤੇ ਗਏ ਹਨ, ਜਿਸ 'ਚ 108MP ਦਾ ਮੇਨ ਕੈਮਰਾ, 2MP ਦਾ ਡੈਪਥ ਸੈਂਸਰ ਅਤੇ ਇੱਕ ਸਹਾਇਕ ਲੈਂਸ ਸ਼ਾਮਲ ਹੈ, ਜੋ ਫੋਨ ਦੇ ਬਾਕੀ ਦੋਨੋ ਬੈਂਕ ਕੈਮਰਿਆ ਨੂੰ ਸਪੋਰਟ ਕਰਦਾ ਹੈ। ਇਸ ਫੋਨ ਦਾ ਬੈਕ ਕੈਮਰਾ 30fps 'ਤੇ 1440p ਵੀਡੀਓ ਰਿਕਾਰਡ ਕਰਨ ਦੇ ਯੋਗ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 70 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Tecno Pova 6 Pro 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ, 12GB+256GB ਸਟੋਰੇਜ ਦੀ ਕੀਮਤ 21,999 ਰੁਪਏ ਰੱਖੀ ਗਈ ਹੈ।

Tecno Pova 6 Pro 5G ਸਮਾਰਟਫੋਨ 'ਤੇ ਮਿਲੇਗਾ ਡਿਸਕਾਊਂਟ: ਇਸ ਫੋਨ 'ਤੇ ਗ੍ਰਾਹਕਾਂ ਨੂੰ ਡਿਸਕਾਊਂਟ ਵੀ ਮਿਲੇਗਾ। Tecno Pova 6 Pro 5G ਨੂੰ ਖਰੀਦਣ ਲਈ ਕੁਝ ਚੁਣੇ ਹੋਏ ਬੈਂਕ ਕਾਰਡ ਨਾਲ ਭੁਗਤਾਨ ਕਰਨ 'ਤੇ 2,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਗ੍ਰਾਹਕਾਂ ਨੂੰ 4,999 ਰੁਪਏ ਦੀਆਂ ਕੁਝ ਮੁਫਤ ਚੀਜ਼ਾਂ ਵੀ ਆਫ਼ਰ ਕੀਤੀਆ ਜਾ ਰਹੀਆ ਹਨ।

Tecno Pova 6 Pro 5G ਸਮਾਰਟਫੋਨ ਦੀ ਸੇਲ: ਇਸ ਸਮਾਰਟਫੋਨ ਦੀ ਸੇਲ ਡੇਟ ਬਾਰੇ ਵੀ ਐਲਾਨ ਕਰ ਦਿੱਤਾ ਗਿਆ ਹੈ। Tecno Pova 6 Pro 5G ਸਮਾਰਟਫੋਨ ਦੀ ਪਹਿਲੀ ਸੇਲ 4 ਅਪ੍ਰੈਲ ਨੂੰ ਦੁਪਹਿਰ 12 ਵਜੇ ਲਾਈਵ ਹੋਵੇਗੀ। ਇਸ ਫੋਨ ਨੂੰ ਤੁਸੀਂ ਐਮਾਜ਼ਨ ਅਤੇ ਟੈਕਨੋ ਦੇ ਆਫਲਾਈਨ ਸਟੋਰਾਂ 'ਤੋ ਖਰੀਦ ਸਕੋਗੇ।

ABOUT THE AUTHOR

...view details