ਹੈਦਰਾਬਾਦ:ਸਨੈਪਚੈਟ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਸਨੈਪਚੈਟ ਯੂਜ਼ਰਸ ਲਈ 'Editable Chats' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਐਪ 'ਚ ਹੋਰ ਵੀ ਕਈ AI ਪਾਵਰਡ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਹੌਲੀ-ਹੌਲੀ ਯੂਜ਼ਰਸ ਲਈ ਪੇਸ਼ ਕਰ ਦਿੱਤੇ ਜਾਣਗੇ। ਇਨ੍ਹਾਂ ਵਿੱਚੋ ਕੁਝ ਫੀਚਰਸ ਸਿਰਫ਼ ਸਨੈਪਚੈਟ+ਪੇਡ ਸਬਸਕ੍ਰਾਈਬਰ ਹੀ ਇਸਤੇਮਾਲ ਕਰ ਸਕਦੇ ਹਨ। ਸਨੈਪਚੈਟ 'ਚ ਜੋੜੇ ਗਏ ਫੀਚਰਸ 'ਚ Editable Chats, Emoji Reactions ਅਤੇ My AI Reminders ਵਰਗੇ ਨਾਮ ਸ਼ਾਮਲ ਹਨ।
ਸਨੈਪਚੈਟ ਯੂਜ਼ਰਸ ਲਈ ਆਏ ਨਵੇਂ ਫੀਚਰਸ:
Editable Chats:ਸਨੈਪਚੈਟ ਯੂਜ਼ਰਸ ਨੂੰ 'Editable Chats' ਫੀਚਰ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਮੈਸੇਜ ਭੇਜਣ ਦੇ ਪੰਜ ਮਿੰਟ ਤੱਕ ਉਸ ਮੈਸੇਜ ਨੂੰ ਐਡਿਟ ਕਰਨ ਦੀ ਸੁਵਿਧਾ ਮਿਲੇਗੀ। ਇਹ ਫੀਚਰ ਵਟਸਐਪ ਦੇ ਐਡਿਟ ਫੀਚਰ ਵਾਂਗ ਕੰਮ ਕਰੇਗਾ। ਫਿਲਹਾਲ, ਇਹ ਫੀਚਰ ਅਜੇ ਸਨੈਪਚੈਟ ਪਲੱਸ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਆਉਣ ਵਾਲੇ ਹਫ਼ਤਿਆਂ 'ਚ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।