ਪੰਜਾਬ

punjab

ETV Bharat / technology

Infinix GT Verse ਦੇ ਤਹਿਤ ਸਮਾਰਟਫੋਨ ਅਤੇ ਲੈਪਟਾਪ ਇਸ ਦਿਨ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix GT Verse Launch Date - INFINIX GT VERSE LAUNCH DATE

Infinix GT Verse Launch Date: Infinix ਆਪਣੇ ਗ੍ਰਾਹਕਾਂ ਲਈ ਨਵਾਂ ਸਮਾਰਟਫੋਨ ਅਤੇ ਲੈਪਟਾਪ ਲਾਂਚ ਕਰਨ ਦੀ ਤਿਆਰੀ 'ਚ ਹੈ। Infinix GT Verse ਸੀਰੀਜ਼ ਦੇ ਤਹਿਤ ਕੰਪਨੀ ਸਮਾਰਟਫੋਨ ਅਤੇ ਲੈਪਟਾਪ ਨੂੰ ਲਾਂਚ ਕਰੇਗੀ। ਇਨ੍ਹਾਂ ਦੋਨੋ ਡਿਵਾਈਸਾਂ ਨੂੰ ਫਲਿੱਪਕਾਰਟ ਰਾਹੀ ਖਰੀਦਿਆ ਜਾ ਸਕੇਗਾ।

Infinix GT Verse Launch Date
Infinix GT Verse Launch Date (Twitter)

By ETV Bharat Tech Team

Published : May 10, 2024, 12:31 PM IST

ਹੈਦਰਾਬਾਦ: Infinix ਆਪਣੇ ਭਾਰਤੀ ਗ੍ਰਾਹਕਾਂ ਲਈ ਗੇਮਿੰਗ ਫੋਨ ਅਤੇ ਲੈਪਟਾਪ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਡਿਵਾਈਸਾਂ Infinix GT Verse ਦੇ ਤਹਿਤ ਲਾਂਚ ਕੀਤੀਆ ਜਾਣਗੀਆ। 91ਮੋਬਾਈਲ ਦੀ ਰਿਪੋਰਟ ਅਨੁਸਾਰ, Infinix GT Verse ਦੇ ਤਹਿਤ Infinix GT 20 Pro ਸਮਾਰਟਫੋਨ ਅਤੇ Infinix GTBook ਲੈਪਟਾਪ 21 ਮਈ ਨੂੰ ਪੇਸ਼ ਕੀਤਾ ਜਾਵੇਗਾ। ਇਹ ਕੰਪਨੀ ਦਾ ਪਹਿਲਾ ਗੇਮਿੰਗ ਲੈਪਟਾਪ ਹੈ। ਇਨ੍ਹਾਂ ਦੋਨੋ ਡਿਵਾਈਸਾਂ ਨੂੰ ਫਲਿੱਪਕਾਰਟ ਰਾਹੀ ਖਰੀਦਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Infinix GT 20 Pro ਸਮਾਰਟਫੋਨ ਨੂੰ ਕੁਝ ਦਿਨ ਪਹਿਲਾ ਹੀ ਸਾਊਦੀ ਅਰਬ 'ਚ ਲਾਂਚ ਕੀਤਾ ਜਾ ਚੁੱਕਾ ਹੈ।

Infinix GT 20 Pro ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ FHD+AMOLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 144Hz ਦੀ ਰਿਫ੍ਰੈਸ਼ ਦਰ, 360Hz ਟਚ ਸੈਪਲਿੰਗ ਦਰ ਅਤੇ Pixelworks X5 ਟਰਬੋ ਗੇਮਿਗ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimension 8200 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਕੈਮਰੇ ਦੇ ਨਾਲ 108MP ਦਾ ਕੈਮਰਾ, 2MP ਦਾ ਡੈਪਥ ਕੈਮਰਾ, ਮਿਨੀ LED ਦੇ ਨਾਲ 2MP ਦਾ ਮੈਕਰੋ ਸੈਂਸਰ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਸਮਾਰਟਫੋਨ ਦੀ ਕੀਮਤ ਅਤੇ Infinix GTBook ਲੈਪਟਾਪ ਦੀ ਕੀਮਤ ਅਤੇ ਫੀਚਰਸ ਬਾਰੇ ਕੰਪਨੀ ਵੱਲੋ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ABOUT THE AUTHOR

...view details