ਹੈਦਰਾਬਾਦ: ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਈਵੈਂਟ ਵਿੱਚ ਦੱਖਣੀ ਕੋਰੀਆ ਦੀ ਪ੍ਰਮੁੱਖ ਤਕਨੀਕੀ ਕੰਪਨੀ ਸੈਮਸੰਗ ਆਪਣੇ ਸਭ ਤੋਂ ਮਹਿੰਗੇ ਸਮਾਰਟਫੋਨ ਲਾਈਨਅੱਪ ਦੀ ਨਵੀਂ ਸੀਰੀਜ਼ ਲਾਂਚ ਕਰੇਗੀ। ਸੈਮਸੰਗ ਨੇ ਆਪਣੇ ਲਾਂਚ ਈਵੈਂਟ ਦਾ ਐਲਾਨ ਕੀਤਾ ਹੈ ਅਤੇ ਇਹ 22 ਜਨਵਰੀ ਨੂੰ ਅਮਰੀਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਸੈਮਸੰਗ ਇਸ ਈਵੈਂਟ 'ਚ ਆਪਣੀ ਨਵੀਂ ਐੱਸ ਸੀਰੀਜ਼ ਲਾਂਚ ਕਰਨ ਜਾ ਰਹੀ ਹੈ, ਜਿਸ 'ਚ ਯਕੀਨੀ ਤੌਰ 'ਤੇ ਘੱਟੋ-ਘੱਟ ਤਿੰਨ ਫਲੈਗਸ਼ਿਪ ਸਮਾਰਟਫੋਨ ਸ਼ਾਮਲ ਹੋਣਗੇ। ਇਨ੍ਹਾਂ ਵਿੱਚ Samsung Galaxy S25, Samsung Galaxy S25+ ਅਤੇ Samsung Galaxy S25 Ultra ਦੇ ਨਾਂ ਸ਼ਾਮਲ ਹਨ।
Samsung Galaxy S25 Flip
ਇਨ੍ਹਾਂ ਤਿੰਨਾਂ ਤੋਂ ਇਲਾਵਾ, ਕੰਪਨੀ ਆਪਣੀ ਫਲੈਗਸ਼ਿਪ ਸੀਰੀਜ਼ 'ਚ ਇੱਕ ਨਵਾਂ ਫੋਨ ਜੋੜ ਸਕਦੀ ਹੈ, ਜਿਸ ਦਾ ਨਾਂ Samsung Galaxy S25 Flip ਹੋਣ ਦੀ ਉਮੀਦ ਹੈ। ਹਾਲਾਂਕਿ, ਕੰਪਨੀ ਨੇ ਇਸ ਨਵੇਂ ਫੋਨ ਬਾਰੇ ਅਜੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਘੱਟੋ-ਘੱਟ ਤਿੰਨ ਨਵੇਂ ਫਲੈਗਸ਼ਿਪ ਫੋਨਾਂ ਦਾ ਲਾਂਚ ਹੋਣਾ ਤੈਅ ਹੈ। ਅਜਿਹੇ 'ਚ ਭਾਰਤ 'ਚ ਸੈਮਸੰਗ ਯੂਜ਼ਰਸ ਇਨ੍ਹਾਂ ਨਵੇਂ ਗਲੈਕਸੀ ਫਲੈਗਸ਼ਿਪ ਫੋਨਾਂ ਦੇ ਫੀਚਰ ਅਤੇ ਕੀਮਤ ਬਾਰੇ ਜਾਣਨ ਲਈ ਕਾਫੀ ਉਤਸੁਕ ਹਨ। ਹੁਣ ਇੱਕ ਨਵੀਂ ਲੀਕ ਰਿਪੋਰਟ ਦੇ ਜ਼ਰੀਏ ਇਨ੍ਹਾਂ ਆਉਣ ਵਾਲੇ ਸੈਮਸੰਗ ਫੋਨਾਂ ਦੀ ਭਾਰਤੀ ਕੀਮਤ ਦਾ ਖੁਲਾਸਾ ਹੋਇਆ ਹੈ।
Samsung Galaxy S25 ਦੀ ਕੀਮਤ
ਸਮਾਰਟਫੋਨਜ਼ ਬਾਰੇ ਜਾਣਕਾਰੀ ਦੇਣ ਵਾਲੇ ਇੱਕ ਟਿਪਸਟਰ ਤਰੁਣ ਵਤਸ ਨੇ X 'ਤੇ ਸੈਮਸੰਗ ਗਲੈਕਸੀ S25 ਸੀਰੀਜ਼ ਦੀ ਭਾਰਤੀ ਕੀਮਤ ਦੀ ਰਿਪੋਰਟ ਲੀਕ ਕੀਤੀ ਹੈ। ਇਸ ਰਿਪੋਰਟ ਮੁਤਾਬਕ, ਸੈਮਸੰਗ ਗਲੈਕਸੀ S25 ਦੀ ਕੀਮਤ 84,999 ਰੁਪਏ ਹੋ ਸਕਦੀ ਹੈ, ਜਿਸ ਦੇ ਨਾਲ ਇਸ 'ਚ 12GB ਰੈਮ ਅਤੇ 256GB ਸਟੋਰੇਜ ਦੀ ਸਹੂਲਤ ਹੋਵੇਗੀ। ਇਸ ਦਾ ਦੂਜਾ ਵੇਰੀਐਂਟ 12GB ਰੈਮ ਅਤੇ 512GB ਸਟੋਰੇਜ ਨਾਲ ਆ ਸਕਦਾ ਹੈ, ਜਿਸ ਦੀ ਕੀਮਤ 94,999 ਰੁਪਏ ਹੋ ਸਕਦੀ ਹੈ।