ਹੈਦਰਾਬਾਦ: Samsung ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ ਦੋ ਸਮਾਰਟਫੋਨਾਂ ਨੂੰ ਲਾਂਚ ਕਰੇਗਾ। ਇਹ ਦੋ ਫੋਨ Samsung Galaxy M15 5G ਅਤੇ Samsung Galaxy M55 5G ਹਨ। ਹੁਣ ਇਨ੍ਹਾਂ ਦੋਨੋ ਫੋਨਾਂ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਨੇ Galaxy M15 5G ਸਮਾਰਟਫੋਨ ਦੀ ਪ੍ਰੀ-ਬੁੱਕਿੰਗ ਸ਼ੁਰੂ ਕਰ ਦਿੱਤੀ ਹੈ। ਯੂਜ਼ਰਸ ਲਾਂਚ ਤੋਂ ਪਹਿਲਾ ਹੀ ਇਸ ਫੋਨ ਨੂੰ ਪ੍ਰੀ-ਬੁੱਕ ਕਰ ਸਕਦੇ ਹਨ।
Galaxy M15 5G ਸਮਾਰਟਫੋਨ ਦੀ ਪ੍ਰੀ-ਬੁੱਕਿੰਗ ਸ਼ੁਰੂ: Galaxy M15 5G ਦੀ ਵਿਕਰੀ ਐਮਾਜ਼ਾਨ 'ਤੇ ਕੀਤੀ ਜਾ ਸਕੇਗੀ। ਇਸ ਫੋਨ ਦੇ ਨਾਲ ਯੂਜ਼ਰਸ ਨੂੰ ਚਾਰਜਿੰਗ ਅਡਾਪਟਰ ਨਹੀਂ ਦਿੱਤਾ ਜਾਵੇਗਾ। ਚਾਰਜਿੰਗ ਅਡਾਪਟਰ ਯੂਜ਼ਰਸ ਨੂੰ ਅਲੱਗ ਤੋਂ ਲੈਣਾ ਪਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਪ੍ਰੀ-ਬੁੱਕ ਕਰਨ 'ਤੇ ਚਾਰਜਿੰਗ ਅਡਾਪਟਰ ਤੁਹਾਨੂੰ 299 ਰੁਪਏ 'ਚ ਮਿਲ ਜਾਵੇਗਾ।
Galaxy M15 5G ਨੂੰ ਪ੍ਰੀ-ਬੁੱਕ ਕਰਦੇ ਸਮੇਂ ਇਸ ਗੱਲ ਦਾ ਰੱਖੋ ਧਿਆਨ: ਸੈਮਸੰਗ ਨੇ ਇਸ ਫੋਨ ਦੀ ਪ੍ਰੀ-ਬੁੱਕਿੰਗ ਐਮਾਜ਼ਾਨ 'ਤੇ ਸ਼ੁਰੂ ਕਰ ਦਿੱਤੀ ਹੈ। ਇਸ ਫੋਨ ਨੂੰ ਪ੍ਰੀ-ਬੁੱਕ ਕਰਨ ਲਈ ਯੂਜ਼ਰਸ ਦੇ ਐਮਾਜ਼ਾਨ ਪੇ ਬੈਲੇਂਸ 'ਚ 999 ਰੁਪਏ ਹੋਣੇ ਜ਼ਰੂਰੀ ਹਨ। ਇਸ ਤੋਂ ਬਾਅਦ ਯੂਜ਼ਰਸ ਇਸ ਫੋਨ ਨੂੰ ਪ੍ਰੀ-ਬੁੱਕ ਕਰ ਸਕਣਗੇ। ਲਾਂਚ ਤੋਂ ਬਾਅਦ ਜਦੋ ਤੁਸੀਂ ਇਸ ਫੋਨ ਨੂੰ ਪੂਰੇ ਪੈਸਿਆਂ ਦੇ ਨਾਲ ਖਰੀਦ ਲਓਗੇ, ਤਾਂ 999 ਰੁਪਏ ਤੁਹਾਡੇ ਐਮਾਜ਼ਾਨ ਪੇ ਬੈਲੇਂਸ 'ਚ ਆ ਜਾਣਗੇ।
Galaxy M15 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ sAMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਕ੍ਰੀਨ ਦਾ ਪੀਕ ਬ੍ਰਾਈਟਨੈੱਸ 800nits ਹੋਵੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6100+ ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 4GB+128GB ਅਤੇ 6GB+128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ LED ਫਲੈਸ਼ ਦੇ ਨਾਲ 50MP+5MP+2MP ਦਾ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।