ਹੈਦਰਾਬਾਦ: Realme ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo N65 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ। ਇਸ ਫੋਨ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਭਾਰਤ ਦਾ ਪਹਿਲਾ ਸਮਾਰਟਫੋਨ ਹੈ, ਜੋ ਮੀਡੀਆਟੇਕ Dimension ਚਿਪਸੈੱਟ ਦੇ ਨਾਲ ਆਵੇਗਾ। ਇਸ ਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ।
Realme Narzo N65 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆ Dimensity 6300 ਆਕਟਾਕੋਰ ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦੇ ਪ੍ਰਾਈਮਰੀ ਸੈਂਸਰ ਨਾਲ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ 4GB ਰੈਮ + 64GB, 4GB ਰੈਮ + 128GB ਅਤੇ 6GB ਰੈਮ+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।